ਸੁਰਭੀ ਜੋਤੀ ਦੇ ਵਿਆਹ ਨੂੰ ਹੋਇਆ ਇਕ ਮਹੀਨਾ, ਸਾਂਝੀ ਕੀਤੀ ਖੂਬਸੂਰਤ ਵੀਡੀਓ

Thursday, Nov 28, 2024 - 12:29 PM (IST)

ਸੁਰਭੀ ਜੋਤੀ ਦੇ ਵਿਆਹ ਨੂੰ ਹੋਇਆ ਇਕ ਮਹੀਨਾ, ਸਾਂਝੀ ਕੀਤੀ ਖੂਬਸੂਰਤ ਵੀਡੀਓ

ਮੁੰਬਈ- ਹਾਲ ਹੀ 'ਚ ਵਿਆਹ ਕਰ ਚੁੱਕੀ ਟੀਵੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸੁਰਭੀ ਜੋਤੀ ਨੇ ਇਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਦੇ ਵਿਆਹ ਦੀਆਂ ਹਰ ਰਸਮਾਂ ਨੂੰ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਿਆਹ ਦਾ ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਇਕ ਮਹੀਨਾ ਬੀਤ ਗਿਆ ਹੈ ਅਤੇ ਅਜਿਹਾ ਲੱਗਦਾ ਹੈ ਜਿਵੇਂ ਇਹ ਕੱਲ੍ਹ ਦੀ ਗੱਲ ਹੋਵੇ।''

ਇਹ ਵੀ ਪੜ੍ਹੋਸਰਦੀਆਂ 'ਚ ਸ਼ਹਿਦ ਸਣੇ ਇਨ੍ਹਾਂ 8 ਚੀਜ਼ਾਂ ਨੂੰ ਬਣਾਓ ਰੂਟੀਨ ਦਾ ਹਿੱਸਾ, ਬੀਮਾਰੀਆਂ ਤੋਂ ਰਹੋਗੇ ਦੂਰ
ਸੁਰਭੀ ਦੇ ਵਿਆਹ ਨੂੰ ਹੋਇਆ ਇੱਕ ਸਾਲ 
ਵੀਡੀਓ 'ਚ ਸੁਰਭੀ ਆਪਣੇ ਪਤੀ ਸੁਮਿਤ ਸੂਰੀ ਨਾਲ ਖੂਬਸੂਰਤੀ ਨਾਲ ਸਾਰੀਆਂ ਰਸਮਾਂ ਨਿਭਾਉਂਦੀ ਨਜ਼ਰ ਆ ਰਹੀ ਹੈ। ਲਾਲ ਜੋੜੇ 'ਚ ਤਿਆਰ ਸੁਮਿਤ ਦੀ ਦੁਲਹਨ ਹਰ ਰਸਮ ਨਿਭਾਉਂਦੇ ਹੋਏ ਕਦੇ ਭਾਵੁਕ ਅਤੇ ਕਦੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। 'ਕਬੂਲ ਹੈ' ਫੇਮ ਸੁਰਭੀ ਜੋਤੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਾਜ਼ਾ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਤਸਵੀਰ ਸ਼ੇਅਰ ਕਰਕੇ ਅਦਾਕਾਰਾ ਨੇ ਆਪਣੇ ਸਹੁਰੇ ਘਰ ਦੀ ਪਹਿਲੀ ਰਸੋਈ ਦੀ ਝਲਕ ਵੀ ਦਿਖਾਈ। ਜੋਤੀ ਨੇ ਲਿਖਿਆ, “ਪਹਿਲੀ ਰਸੋਈ”। ਤਸਵੀਰਾਂ 'ਚ ਅਭਿਨੇਤਰੀ ਨਾਲ ਉਨ੍ਹਾਂ ਦੇ ਪਤੀ ਸੁਮਿਤ ਵੀ ਨਜ਼ਰ ਆ ਰਹੇ ਹਨ। ਉਸਨੇ ਪਹਿਲੀ ਰਸੋਈ ਵਿੱਚ ਸੂਜੀ ਦਾ ਹਲਵਾ ਬਣਾਇਆ। ਸੁਰਭੀ ਬੈਂਗਣੀ ਰੰਗ ਦੇ ਅਨਾਰਕਲੀ ਸੂਟ ਵਿੱਚ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆਈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਕ ਝਲਕ ਦਿੱਤੀ ਸੀ।

ਇਹ ਵੀ ਪੜ੍ਹੋਸਬਜ਼ੀ 'ਚ ਨਮਕ ਤੇਜ਼ ਹੋਣ 'ਤੇ ਕੀ ਕਰੀਏ, ਇਸ ਤਰੀਕੇ ਨੂੰ ਅਪਣਾ ਕੇ ਕਰੋ ਠੀਕ
ਵਿਆਹ ਵਿੱਚ ਸੁਰਭੀ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਸੁਮਿਤ ਨੇ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਸੀ। ਸੁਰਭੀ ਅਤੇ ਸੁਮਿਤ ਨੇ 27 ਅਕਤੂਬਰ ਨੂੰ ਜ਼ਿੰਦਗੀ ਭਰ ਲਈ ਇੱਕ ਦੂਜੇ ਦਾ ਹੱਥ ਫੜਿਆ ਸੀ। ਸੁਰਭੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਰਭੀ ਨੇ ਪੰਜਾਬੀ ਭਾਸ਼ਾ ਦੀਆਂ ਫਿਲਮਾਂ 'ਇਕ ਕੁੜੀ ਪੰਜਾਬ ਦੀ', 'ਰੌਲਾ ਪੈ ਗਿਆ' ਅਤੇ 'ਮੁੰਡੇ ਪਟਿਆਲੇ ਦੇ' ਦੇ ਨਾਲ-ਨਾਲ ਪੰਜਾਬੀ ਟੀਵੀ ਲੜੀਵਾਰਾਂ ਵਿੱਚ ਕੰਮ ਕੀਤਾ ਹੈ। ਰੋਮਾਂਟਿਕ-ਡਰਾਮਾ 'ਕਬੂਲ ਹੈ' ਵਿੱਚ ਜ਼ੋਇਆ ਫਾਰੂਕੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਉਹ ਹਰ ਘਰ ਵਿੱਚ ਪ੍ਰਸਿੱਧ ਹੋ ਗਈ ਸੀ। ਸੁਰਭੀ ਨੂੰ 'ਨਾਗਿਨ 3' 'ਚ ਵੀ ਉਸ ਦੇ ਕੰਮ ਲਈ ਕਾਫੀ ਪਸੰਦ ਕੀਤਾ ਗਿਆ ਸੀ। 'ਨਾਗਿਨ 3' 'ਚ ਅਦਾਕਾਰਾ ਦੀ ਭੂਮਿਕਾ ਦਾ ਨਾਂ 'ਬੇਲਾ ਸਹਿਗਲ' ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News