ਸੁਪ੍ਰਿਯਾ ਪਾਠਕ ਨੇ ਪੁੱਤਰ ਸ਼ਾਹਿਦ ਕਪੂਰ ਨਾਲ ਰਿਸ਼ਤਿਆਂ ਨੂੰ ਲੈ ਕੇ ਕੀਤਾ ਖੁਲਾਸਾ, ਪਤਨੀ ਮੀਰਾ ਨੂੰ ਲੈ ਕੇ ਆਖੀ ਇਹ ਗੱਲ

05/06/2021 1:32:32 PM

ਮੁੰਬਈ: ਬਾਲੀਵੁੱਡ ’ਚ ਅਸੀਂ ਕਈ ਅਜਿਹੇ ਪਰਿਵਾਰ ਦੇਖੇ ਹਨ ਜਿਥੇ ਸਿਤਾਰਿਆਂ ਦੇ ਮਾਤਾ-ਪਿਤਾ ਦੋ ਵਾਰ ਵਿਆਹ ਕਰ ਚੁੱਕੇ ਹਨ। ਅਜਿਹੇ ’ਚ ਉਨ੍ਹਾਂ ਸਿਤਾਰਿਆਂ ਦੇ ਰਿਸ਼ਤੇ ਆਪਣੀ ਸੌਤੇਲੀ ਮਾਤਾ ਜਾਂ ਪਿਤਾ ਨਾਲ ਵੀ ਚੰਗੇ ਹੁੰਦੇ ਹਨ। ਅਜਿਹਾ ਹੀ ਇਕ ਪਰਿਵਾਰ ਹੈ ਸ਼ਾਹਿਦ ਕਪੂਰ ਦਾ। ਦੱਸ ਦੇਈਏ ਕਿ ਸ਼ਾਹਿਦ ਆਪਣੀ ਰੀਅਲ ਮਾਂ ਤੋਂ ਇਲਾਵਾ ਆਪਣੇ ਪਿਤਾ ਦੀ ਦੂਜੀ ਪਤਨੀ ਸੁਪ੍ਰਿਯਾ ਪਾਠਕ ਦੇ ਵੀ ਬਹੁਤ ਕਰੀਬ ਹਨ। ਉੱਧਰ ਹਾਲ ਹੀ ’ਚ ਸੁਪ੍ਰਿਯਾ ਪਾਠਕ ਨੇ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਕਪੂਰ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। 

PunjabKesari
ਸ਼ਾਹਿਦ ਅਤੇ ਮੇਰੇ ਵਿਚਕਾਰ ਡੂੰਘਾ ਰਿਸ਼ਤਾ ਹੈ
ਹਾਲ ਹੀ ’ਚ ਦਿੱਤੇ ਗਏ ਇਕ ਇੰਟਰਵਿਊ ’ਚ ਸੁਪ੍ਰਿਯਾ ਪਾਠਕ ਨੇ ਦੱਸਿਆ ਕਿ ਉਹ ਪਹਿਲੀ ਵਾਰ ਜਦੋਂ ਸ਼ਾਹਿਦ ਨੂੰ ਮਿਲੀ ਸੀ ਤਾਂ ਉਹ ਸਿਰਫ਼ 6 ਸਾਲ ਦੇ ਸਨ ਉਦੋਂ ਤੋਂ ਸਾਡੇ ਦੋਵਾਂ ’ਚ ਬਹੁਤ ਡੂੰਘਾ ਰਿਸ਼ਤਾ ਬਣ ਗਿਆ ਹੈ ਇਕ ਮਾਂ ਪੁੱਤਰ ਤੋਂ ਕਿਤੇ ਜ਼ਿਆਦਾ ਵੱਧ ਕੇ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡਾ ਰਿਸ਼ਤਾ ਚਾਹੇ ਜੋ ਵੀ ਹੋਵੇ ਪਰ ਅਸੀਂ ਹਮੇਸ਼ਾ ਇਕ-ਦੂਜੇ ਨਾਲ ਦੋਸਤ ਦੀ ਤਰ੍ਹਾਂ ਹੀ ਮਿਲਦੇ ਸੀ। ਸ਼ਾਹਿਦ ਮੇਰੀ ਜ਼ਿੰਦਗੀ ’ਚ ਬਹੁਤ ਖ਼ਾਸ ਜਗ੍ਹਾ ਰੱਖਦੇ ਹਨ। ਮੈਂ ਉਸ ’ਤੇ ਨਿਰਭਰ ਹਾਂ ਅਤੇ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ।

PunjabKesari
ਮੀਰਾ ਮੇਰੀ ਧੀ ਹੈ-ਸੁਪ੍ਰਿਯਾ ਪਾਠਕ
ਉੱਧਰ ਉਨ੍ਹਾਂ ਨੇ ਸ਼ਾਹਿਦ ਦੀ ਪਤਨੀ ਮੀਰਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਕਿ ਉਹ ਮੇਰੇ ਪੋਤਾ-ਪੋਤੀ ਹਨ। ਉਨ੍ਹਾਂ ਨਾਲ ਮੈਨੂੰ ਬਹੁਤ ਪਿਆਰ ਹੈ। ਸ਼ਾਹਿਦ ਦੀ ਪਤਨੀ ਮੀਰਾ ਦੇ ਬਾਰੇ ’ਚ ਉਨ੍ਹਾਂ ਨੇ ਦੱਸਿਆ ਕਿ ਮੀਰਾ ਦੇ ਨਾਲ ਵੀ ਮੇਰਾ ਰਿਸ਼ਤਾ ਬਹੁਤ ਖ਼ਾਸ ਹੈ। ਉਹ ਮੇਰੀ ਧੀ ਦੀ ਤਰ੍ਹਾਂ ਹੈ ਅਤੇ ਅਸੀਂ ਦੋਸਤ ਵੀ ਹਾਂ। ਅਸੀਂ ਦੋਵੇਂ ਹਮੇਸ਼ਾ ਸ਼ਾਪਿੰਗ, ਦੁਪਿਹਰ ਦਾ ਖਾਣਾ, ਰਾਤ ਦਾ ਖਾਣਾ ਕਰਨ ਇਕੱਠੇ ਜਾਂਦੇ ਹਾਂ। ਦੱਸ ਦੇਈਏ ਕਿ ਪੰਕਜ ਕਪੂਰ ਨੇ ਨੀਲਿਮਾ ਨਾਲ ਪਹਿਲਾਂ ਵਿਆਹ ਕੀਤਾ ਸੀ ਪਰ ਦੋਵਾਂ ਦਾ ਰਿਸ਼ਤਾ ਜ਼ਿਆਦਾ ਲੰਬਾ ਨਹੀਂ ਚੱਲ ਪਾਇਆ ਫਿਰ ਉਨ੍ਹਾਂ ਨੂੰ ਸੁਪ੍ਰਿਯਾ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ।


Aarti dhillon

Content Editor

Related News