ਅਮਿਤਾਭ ਬੱਚਨ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਦਾ ਇਸ ਫ਼ਿਲਮ 'ਤੇ ਲੱਗਾ ਬੈਨ ਹਟਾਉਣ ਤੋਂ ਇਨਕਾਰ

11/19/2020 2:04:24 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫ਼ਿਲਮ 'ਝੁੰਡ' ਦਾ ਨਿਰਦੇਸ਼ਨ ਨਾਗਰਾਜ ਮੰਜੁਲੇ ਨੇ ਕੀਤਾ ਹੈ। ਇਸ ਫ਼ਿਲਮ ਦੀ ਰਿਲੀਜ਼ 'ਚ ਮੁਸ਼ਕਿਲਾਂ ਪੈਂਦਾ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਸੁਪਰੀਮ ਕੋਰਟ ਨੇ ਫ਼ਿਲਮ 'ਝੁੰਡ' ਦੀ ਰਿਲੀਜ਼ 'ਤੇ ਲੱਗਾ ਬੈਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬੈਨ ਤੇਲੰਗਾਨਾ ਹਾਈ ਕੋਰਟ ਤੇ ਸਥਾਨਕ ਕੋਰਟ ਨੇ ਲਾਇਆ ਸੀ। ਅਮਿਤਾਭ ਬੱਚਨ ਨਿਰਦੇਸ਼ਕ ਸੁਜੀਤ ਸਰਕਾਰ ਦੀ ਫ਼ਿਲਮ 'ਗੁਲਾਬੋ ਸਿਤਾਬੋ' 'ਚ ਵੀ ਨਜ਼ਰ ਆਏ ਸਨ। ਕੁਝ ਮਹੀਨੇ ਪਹਿਲਾਂ ਖ਼ਬਰ ਆਈ ਸੀ ਕਿ ਫ਼ਿਲਮ 'ਝੁੰਡ' ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਨੰਦੀ ਚੀਨੀ ਕੁਮਾਰ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਕਾਪੀਰਾਈਟ ਦੇ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ।  

ਰਿਪੋਰਟ ਮੁਤਾਬਿਕ ਅਮਿਤਾਭ ਬੱਚਨ ਦੀ ਫ਼ਿਲਮ ਨੂੰ ਰਿਲੀਜ਼ ਨਹੀਂ ਕਰਨ ਦਾ ਆਰਡਰ ਪਾਸ ਕੀਤਾ ਗਿਆ ਸੀ। ਹੁਣ ਖ਼ਬਰਾਂ ਮੁਤਾਬਿਕ ਸੁਪਰੀਮ ਕੋਰਟ ਨੇ ਲੱਗਾ ਬੈਨ ਹਟਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹਾਈ ਕੋਰਟ 'ਚ ਜਸਟਿਸ ਬੋਬਡੇ, ਜਸਟਿਸ ਕੇ. ਐੱਸ. ਬੋਪਨਾ ਤੇ ਜਸਟਿਸ ਵੀ ਰਾਮਾ ਸੁਬ੍ਰਮਯਨਮ ਨੇ ਤੇਲੰਗਾਨਾ ਹਾਈ ਕੋਰਟ ਵੱਲੋਂ ਦਿੱਤੇ ਗਏ ਆਰਡਰ ਖ਼ਿਲਾਫ਼ ਕੀਤੀ ਗਈ ਅਪੀਲ ਨੂੰ ਠੁਕਰਾ ਦਿੱਤਾ ਹੈ।

ਜੱਜ ਨੇ ਇਹ ਵੀ ਕਿਹਾ ਕਿ ਅਸੀਂ ਇਹ ਨਿਰਦੇਸ਼ ਦਿੰਦੇ ਹਾਂ ਕਿ ਇਸ ਨੂੰ 6 ਮਹੀਨਿਆਂ 'ਚ ਖ਼ਤਮ ਕੀਤਾ ਜਾਵੇ। ਇਸ ਤੋਂ ਬਾਅਦ ਫ਼ਿਲਮ ਦੇ ਵਕੀਲ ਨੇ ਕਿਹਾ ਕਿ 6 ਮਹੀਨੇ ਬਾਅਦ ਫ਼ਿਲਮ ਦਾ ਕੋਈ ਅਰਥ ਨਹੀਂ ਹੋਵੇਗਾ ਤੇ 1.3 ਕਰੋੜ ਰੁਪਏ ਦਾ ਸੇਟੇਲਮੈਂਟ ਏਗ੍ਰੀਮੈਂਟ ਸਾਈਨ ਕਰ ਲਿਆ ਗਿਆ ਹੈ ਤੇ ਹੁਣ ਉਹ ਨਹੀਂ ਮੰਨ ਰਹੇ ਹਨ। ਕ੍ਰਿਪਾ ਇਸ ਨੂੰ ਮੈਰਿਟ 'ਤੇ ਲਓ। ਇਸ ਮੌਕੇ 'ਤੇ ਨਿਰਮਾਤਾਵਾਂ ਨੇ ਕਿਹਾ ਕਿ ਉਹ ਸੈਂਟਲਮੈਂਟ ਲਈ ਤਿਆਰ ਹੈ ਤੇ 6 ਮਹੀਨਿਆਂ ਬਾਅਦ ਇਹ ਫ਼ਿਲਮ ਬੇਕਾਰ ਹੋ ਜਾਵੇਗੀ ਪਰ ਕੋਰਟ ਨੇ ਇਹ ਗੱਲ ਅਣਸੁਣੀ ਕਰ ਦਿੱਤੀ।


sunita

Content Editor

Related News