ਸੁਪਰੀਮ ਕੋਰਟ ਦੇ ਜੱਜ ਦੇ ਕੁਮੈਂਟ ਤੋਂ ਹੈਰਾਨ ਤਾਪਸੀ ਪੰਨੂੰ, ਟਵੀਟ ਕਰ ਪੁੱਛੇ ਇਹ ਸਵਾਲ

3/2/2021 1:47:57 PM

ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਆਪਣੀਆਂ ਫ਼ਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਤਾਪਸੀ ਹਮੇਸ਼ਾ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ। ਪਿਛਲੇ ਦਿਨੀਂ ਤਾਪਸੀ ਨੇ ਕਿਸਾਨਾਂ ਦੇ ਅੰਦੋਲਨ ਦਾ ਦਿਲ ਖੋਲ੍ਹ ਕੇ ਸਮਰਥਨ ਕੀਤਾ ਸੀ। ਹੁਣ ਤਾਪਸੀ ਨੇ ਸੁਪਰੀਮ ਕੋਰਟ ਦੇ ਜੱਜ ਦੇ ਉਸ ਕੁਮੈਂਟ ਨੂੰ ਘਟੀਆ ਦੱਸਿਆ ਹੈ ਜਿਸ ’ਚ ਉਨ੍ਹਾਂ ਨੇ ਰੇਪ ਦੇ ਦੋਸ਼ੀ ਤੋਂ ਪੁੱਛਿਆ ਸੀ ਕਿ ਕੀ ਉਹ ਪੀੜਤਾ ਨਾਲ ਵਿਆਹ ਕਰੇਗਾ?

PunjabKesari

ਜੱਜ ਦੇ ਇਸ ਕੁਮੈਂਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਤਾਪਸੀ ਨੇ ਲਿਖਿਆ ਕਿ ਕੀ ਕਿਸੇ ਨੇ ਲੜਕੀ ਤੋਂ ਇਹ ਸਵਾਲ ਪੁੱਛਿਆ? ਕਿ ਕੀ ਉਹ ਰੇਪਈਸਟ ਨਾਲ ਵਿਆਹ ਕਰਨਾ ਚਾਹੁੰਦੀ ਹੈ ਜਾਂ ਨਹੀਂ? ਕੀ ਇਹ ਸਵਾਲ ਹੈ? ਇਹ ਹੱਲ ਹੈ ਜਾਂ ਸਜ਼ਾ? ਇਕਦਮ ਘਟੀਆ’।
ਦੱਸ ਦੇਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਇਕ 23 ਸਾਲ ਦੇ ਨੌਜਵਾਨ ਨੇ ਇਕ ਨਾਬਾਲਗ ਲੜਕੀ ਨਾਲ ਬਲਤਕਾਰ ਕੀਤਾ ਸੀ। ਦੋਸ਼ੀ ਵਿਅਕਤੀ ਸਰਕਾਰੀ ਨੌਕਰੀ ਕਰਦਾ ਹੈ। ਸੁਣਵਾਈ ਦੇ ਦੌਰਾਨ ਜੱਜ ਨੇ ਦੋਸ਼ੀ ਤੋਂ ਪੁੱਛਿਆ ਸੀ ਕਿ ਉਹ ਪੀੜਤਾ ਨਾਲ ਵਿਆਹ ਕਰਨਾ ਚਾਹੁੰਦਾ ਹੈ।

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਤਾਪਸੀ ਦੀਆਂ ਕਈ ਫ਼ਿਲਮਾਂ ਇਸ ਸਮੇਂ ਪਾਈਪ ਲਾਈਨ ’ਚ ਹੈ। ਜਲਦ ਹੀ ਉਹ ‘ਰਸ਼ਿਮ ਰਾਕੇਟ’, ‘ਲੂਟ ਲਪੇਟਾ’ ਅਤੇ ਕਿਕ੍ਰਟਰ ਮਿਤਾਲੀ ਰਾਜ ਦੀ ਫ਼ਿਲਮ ‘ਸ਼ਾਬਾਸ਼ ਮਿਠੂ’ ’ਚ ਨਜ਼ਰ ਆਵੇਗੀ। ਇਸ ਸਮੇਂ ਉਹ ਅਨੁਰਾਗ ਕਸ਼ਯਪ ਦੇ ਡਾਇਰੈਕਸ਼ਨ ’ਚ ਬਣ ਰਹੀ ਫ਼ਿਲਮ ‘ਦੋਬਾਰਾ’ ਦੀ ਸ਼ੂਟਿੰਗ ਕਰ ਰਹੀ ਹੈ। ‘ਮਨਮਰਜ਼ੀਆਂ’ ਤੋਂ ਬਾਅਦ ਅਨੁਰਾਗ ਦੇ ਨਾਲ ਤਾਪਸੀ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਇਲਾਵਾ ਤਾਪਸੀ ਵਿਕਰਾਂਤ ਮੈਸੀ ਦੇ ਨਾਲ ‘ਹਸੀਨ ਦਿਲਰੁਬਾ’ ’ਚ ਕੰਮ ਕਰ ਰਹੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon