ਜਨਮਦਿਨ ਮੌਕੇ ਪਤੀ ਵੀਬਰ ਨਾਲ ਨਜ਼ਰ ਆਈ ਸੰਨੀ ਲਿਓਨ, ਪ੍ਰਸ਼ੰਸਕਾਂ 'ਚ ਸ਼ਾਮਲ ਹੋ ਕੱਟਿਆ ਕੇਕ

05/14/2022 1:55:45 PM

ਬਾਲੀਵੁੱਡ ਡੈਸਕ: ਅਦਾਕਾਰਾ ਸੰਨੀ ਲਿਓਨ ਬਾਲੀਵੁੱਡ ਇੰਡਸਟਰੀ ਦੀ ਇਕ ਜਾਣੀ-ਪਛਾਣੀ ਖੂਬਸੂਰਤ ਅਦਾਕਾਰਾ ਹੈ। ਅਦਾਕਾਰਾ ਨੇ ਆਪਣੇ ਕੰਮ ਰਾਹੀਂ ਲੋਕਾਂ ਦੇ ਦਿਲਾਂ ’ਚ ਖ਼ਾਸ ਪਛਾਣ ਬਣਾਈ ਹੈ। ਜਿਸ ਕਾਰਨ ਅੱਜ ਦੁਨੀਆ ’ਚ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ ਕਾਫ਼ੀ ਮਜ਼ਬੂਤ ਹੈ। 41ਸਾਲਾ ਦੀ ਹੋਣ ਦੇ ਬਾਵਜੂਦ ਵੀ ਸੰਨੀ ਲਿਓਨ ਆਪਣੀ ਖੂਬਸੂਰਤੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਨੇ 13 ਮਈ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ ਹੈ।PunjabKesari

ਇਹ ਵੀ ਪੜ੍ਹੋ: ਰਿਸ਼ਤਿਆਂ 'ਚ ਆਈ ਦਰਾੜ, ਵਿਆਹ ਤੋਂ 24 ਸਾਲ ਮਗਰੋਂ ਵੱਖ ਹੋਣਗੇ ਸੋਹੇਲ-ਸੀਮਾ

ਇਸ ਮੌਕੇ ਉਨ੍ਹਾਂ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਦੇਰ ਰਾਤ ਕੇਕ ਵੀ ਕੱਟਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਜਨਮਦਿਨ ਦੇ ਜਸ਼ਨ ਦੌਰਾਨ ਸੰਨੀ ਲਿਓਨ ਅਪਣੇ ਪਤੀ ਡੇਨੀਅਲ ਵੀਬਰ ਨਾਲ ਨਜ਼ਰ ਆਈ। ਇਸ ਮੌਕੇ ’ਤੇ ਜੋੜੇ ਨੇ ਬਲੈਕ ਆਉਟਫ਼ਿਟ ਪਾਏ ਸਨ ਅਤੇ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।PunjabKesari

ਇਹ ਵੀ ਪੜ੍ਹੋ: ਹੂ-ਬ-ਹੂ ਆਲੀਆ ਭੱਟ ਵਰਗੀ ਦਿਖਦੀ ਹੈ ਬੈਰਾਗੀ, ਵੀਡੀਓ ਵੇਖ ਤੁਹਾਡੀਆਂ ਅੱਖਾਂ ਨੂੰ ਨਹੀਂ ਆਵੇਗਾ ਯਕੀਨ

ਸੰਨੀ ਲਿਓਨ ਬਲੈਰ ਡਰੈੱਸ ਅਤੇ ਖੁੱਲ੍ਹੇ ਕਰਲੀ ਵਾਲਾਂ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਪਤੀ ਨਾਲ ਘਰ ਦੇ ਬਾਹਰ ਸਪਾਟ ਹੋਈ ਸੰਨੀ ਨੇ ਮੀਡੀਆ ਨਾਲ ਕੇਕ ਕੱਟਿਆ ਅਤੇ ਬਾਅਦ ’ਚ ਉਹ ਆਪਣੇ ਹੱਥਾਂ ਨਾਲ ਪਤੀ ਨੂੰ ਕੇਕ ਖਿਲਾਉਂਦੀ ਨਜ਼ਰ ਆਈ। ਅਦਾਕਾਰਾ ਦਾ ਇਹ ਅੰਦਾਜ਼ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।PunjabKesariPunjabKesari

ਇਹ ਵੀ ਪੜ੍ਹੋ: ਅਭਿਮਨਿਊ ਦਸਾਨੀ ਦਾ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼

ਸੰਨੀ ਲਿਓਨ ਦੇ ਕੰਮ ਦੀ ਗੱਸ ਕਰੀਏ ਤਾਂ ਉਨ੍ਹਾਂ ਕੋਲ ਰੰਗੀਲਾ, ਵੀਰਮਾਦੇਵੀ ਅਤੇ ਸ਼ੇਰੋ ਵਰਗੀਆਂ ਫ਼ਿਲਮਾਂ ਆਉਣ ਵਾਲੀਆਂ ਹਨ।PunjabKesari


Anuradha

Content Editor

Related News