ਚੁੰਮਣ ਦ੍ਰਿਸ਼ਾਂ ਬਾਰੇ ਸਨੀ ਲਿਓਨ ਨੇ ਕੀਤੀ ਅਜਿਹੀ ਗੱਲ ਕਿ ਨਿਰਮਾਤਾਵਾਂ ਨੂੰ ਪੈ ਗਿਆ ਭੜਥੂ

Thursday, May 12, 2016 - 05:22 PM (IST)

ਮੁੰਬਈ : ਖ਼ਬਰ ਹੈ ਕਿ ਫਿਲਮ ਨਿਰਮਾਤਾ ਅੱਜਕਲ ਸਨੀ ਲਿਓਨ ਦੇ ਫੈਸਲੇ ਕਾਰਨ ਦੁਚਿੱਤੀ ''ਚ ਪਏ ਹੋਏ ਹਨ। ਇੰਝ ਹੋਣਾ ਲਾਜ਼ਮੀ ਵੀ ਹੈ ਕਿਉਂਕਿ ਕਾਰਨ ਹੀ ਕੁਝ ਇਹੋ ਜਿਹਾ ਹੈ। ਅਸਲ ''ਚ ਸਨੀ ਲਿਓਨ ਨੇ ਹਾਲ ਹੀ ''ਚ ਆਪਣੇ ਫਿਲਮ ਕਾਂਟਰੈਕਟ ''ਚ ਚੁੰਮਣ ਦ੍ਰਿਸ਼ ਨਾ ਕਰਨ ਦਾ ਨਿਯਮ ਸ਼ਾਮਲ ਕਰ ਦਿੱਤਾ ਹੈ।
ਸਨੀ ਦਾ ਕਹਿਣੈ ਕਿ ਉਹ ਫਿਲਮ ''ਚ ਉਸੇ ਬੋਲਡ ਦ੍ਰਿਸ਼ ਨੂੰ ਫਿਲਮਾਉਣ ਲਈ ਹਾਂ ਕਹੇਗੀ, ਜਿਸ ''ਚ ਕੋਈ ਵੀ ਚੁੰਮਣ ਦ੍ਰਿਸ਼ ਨਾ ਹੋਵੇ। ਉਂਝ ਵੀ ਸਨੀ ਆਪਣੀਆਂ ਪਿਛਲੀਆਂ ਰਿਲੀਜ਼ ਹੋਈਆਂ ਕਈ ਫਿਲਮਾਂ ''ਚ ਕਿੱਸ ਕਰਦੀ ਨਜ਼ਰ ਨਹੀਂ ਆਈ। ਗੱਲ ਕਰੀਏ ਫਿਲਮ ''ਏਕ ਪਹੇਲੀ ਲੀਲਾ'', ''ਕੁਛ ਕੁਛ ਲੋਚਾ'', ''ਮਸਤੀਜ਼ਾਦੇ'' ਅਤੇ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ''ਵਨ ਨਾਈਟ ਸਟੈਂਡ'' ਦੀ ਤਾਂ ਇਨ੍ਹਾਂ ਵਿਚ ਵੀ ਸਨੀ ਲਿਪ ਲੌਕਿੰਗ ਕਰਦੀ ਨਜ਼ਰ ਨਹੀਂ ਆਈ। 
ਜ਼ਿਕਰਯੋਗ ਹੈ ਕਿ ਸਨੀ ਆਖਰੀ ਵਾਰ ਸਾਲ 2014 ''ਚ ਰਿਲੀਜ਼ ਹੋਈ ਫਿਲਮ ''ਰਾਗਿਨੀ ਐੱਮ.ਐੱਮ.ਐੱਸ.-2'' ਵਿਚ ਕਿੱਸ ਕਰਦੀ ਨਜ਼ਰ ਆਈ ਸੀ। ਇਸ ਫਿਲਮ ਤੋਂ ਬਾਅਦ ਸਨੀ ਨੇ ਜ਼ਿਆਦਾਤਰ ਏ ਰੇਟਿਡ ਫਿਲਮਾਂ ਹੀ ਕੀਤੀਆਂ ਪਰ ਬਿਨਾਂ ਚੁੰਮਣ ਦ੍ਰਿਸ਼ ਦੇ। ਹੁਣ ਸਨੀ ਦਾ ਇਹ ਨਵਾਂ ਨਿਯਮ ਵਾਕਈ ਨਿਰਦੇਸ਼ਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਕਿਉਂਕਿ ਅੱਜਕਲ ਜ਼ਿਆਦਾਤਰ ਫਿਲਮਾਂ ''ਚ ਚੁੰਮਣ ਦ੍ਰਿਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਪਰ ਸਨੀ ਨੂੰ ਸਾਈਨ ਕਰਨ ਤੋਂ ਪਹਿਲਾਂ ਹੁਣ ਨਿਰਦੇਸ਼ਕਾਂ ਨੂੰ ਆਪਣੀ ਸਕ੍ਰਿਪਟ ''ਚੋਂ ਚੁੰਮਣ ਦ੍ਰਿਸ਼ਾਂ ਨੂੰ ਹਟਾਉਣਾ ਪਵੇਗਾ।


Related News