ਸੰਨੀ ਲਿਓਨੀ 2024-25 ''ਚ ਪੰਜ ਤੋਂ ਵੱਧ ਰਿਲੀਜ਼ ਨਾਲ ਧਾਰਨਾਵਾਂ ਨੂੰ ਤੋੜਨ ਲਈ ਤਿਆਰ

Wednesday, Sep 04, 2024 - 10:29 AM (IST)

ਸੰਨੀ ਲਿਓਨੀ 2024-25 ''ਚ ਪੰਜ ਤੋਂ ਵੱਧ ਰਿਲੀਜ਼ ਨਾਲ ਧਾਰਨਾਵਾਂ ਨੂੰ ਤੋੜਨ ਲਈ ਤਿਆਰ

ਮੁੰਬਈ- ਸੰਨੀ ਲਿਓਨੀ ਆਪਣੇ ਕੈਰੀਅਰ 'ਚ ਬੇਹੱਦ ਰੋਮਾਂਚਕ ਦੌਰ 'ਚੋਂ ਲੰਘ ਰਹੀ ਹੈ। ਉਨ੍ਹਾਂ ਦੀ ਫਿਲਮੋਗ੍ਰਾਫੀ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲ ਜਾਵੇਗਾ ਕਿ ਮੁੱਖ ਤੌਰ 'ਤੇ ਬਾਲੀਵੁੱਡ 'ਚ ਆਪਣੇ ਕੰਮ ਲਈ ਪ੍ਰਸਿੱਧ ਅਦਾਕਾਰਾ ਕਿਸ ਤਰ੍ਹਾਂ ਵੱਖ-ਵੱਖ ਸਕ੍ਰਿਪਟ ਤੇ ਜ਼ੋਨਰ 'ਚ ਆਪਣਾ ਹੱਥ ਅਜ਼ਮਾ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਇਕ ਅਜਿਹੀ ਕਲਾਕਾਰ ਹੈ, ਜੋ ਕਿਸੇ ਵੀ ਰੋਲ ਨੂੰ ਨਿਭਾਅ ਸਕਦੀ ਹੈ।ਤਮਿਲ ਫਿਲਮ 'ਕੋਟੇਸ਼ਨ ਗੈਂਗ' 'ਚੋਂ ਉਨ੍ਹਾਂ ਦੀ ਝਲਕ ਇਸ ਗੱਲ ਦਾ ਸਬੂਤ ਹੈ। ਲਿਓਨੀ ਕੋਲ ਇਸ ਸਮੇਂ 2024-25 ਲਈ ਬਿਜ਼ੀ ਸ਼ਡਿਊਲ ਹੈ। ਉਨ੍ਹਾਂ ਦੇ ਪ੍ਰਭਾਵਸ਼ਾਲੀ ਰੋਸਟਰ 'ਚ ਡਰਾਮੇ ਤੋਂ ਲੈ ਕੇ ਐਕਸ਼ਨ ਸ਼ੈਲੀਆਂ ਤੱਕ ਦੇ 5 ਉੱਚ-ਪ੍ਰੋਫਾਈਲ ਪ੍ਰਾਜੈਕਟ ਸ਼ਾਮਲ ਹਨ। ਸਭ ਤੋਂ ਵੱਧ ਅਨੁਮਾਨਿਤ ਪ੍ਰਾਜੈਕਟਾਂ 'ਚੋਂ ਇਕ ਹੈ 'ਕੋਟੇਸ਼ਨ ਗੈਂਗ', ਜਿਸ 'ਚ ਲਿਓਨੀ ਇਕ ਕਾਤਲ ਦੀ ਭੂਮਿਕਾ ਨਿਭਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ -'ਐਮਰਜੈਂਸੀ' 'ਤੇ ਭੜਕੇ ਗੁਰਪ੍ਰੀਤ ਘੁੱਗੀ, ਕੰਗਨਾ ਦੀ ਫ਼ਿਲਮ ਨੂੰ ਦੱਸਿਆ ਏਜੰਡਾ

ਉਹ 'ਪੇਟਾ ਰੈਪ' ਦਾ ਇੰਤਜ਼ਾਰ ਕਰ ਰਹੀ ਹੈ, ਜਿਸ ’ਚ ਉਹ ਪ੍ਰਭੂਦੇਵਾ ਨਾਲ ਡਾਂਸ ਫਲੋਰ ਸ਼ੇਅਰ ਕਰਦੀ ਹੈ, ਜੋ ਲਿਓਨੀ ਦੇ ਗੀਤ ਨੂੰ ਦੇਖਣਯੋਗ ਬਣਾਉਂਦਾ ਹੈ। ਪ੍ਰਭੂਦੇਵਾ ਤੇ ਹਿਮੇਸ਼ ਰੇਸ਼ਮੀਆ ਦਾ 'ਬੈਡੇਸ ਰਵੀਕੁਮਾਰ' ਤੇ ਇਕ ਅਨਟਾਈਟਲ ਮਲਿਆਲਮ ਪ੍ਰਾਜੈਕਟ ਵੀ ਹੈ। ਇਸ ਤੋਂ ਇਲਾਵਾ ਉਹ 'ਸ਼ੇਰੋ' 'ਚ ਨਜ਼ਰ ਆਵੇਗੀ।ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਇਸ ਅਦਾਕਾਰਾ ਨੇ ਇਸ ਸਾਲ 'ਟੈਂਟ' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜੋ 2025 'ਚ ਰਿਲੀਜ਼ ਹੋਵੇਗੀ। ਉਸ ਕੋਲ ਦੋ ਅਨਟਾਈਟਲ ਪ੍ਰਾਜੈਕਟ ਵੀ ਹਨ, ਜੋ 2025 'ਚ ਰਿਲੀਜ਼ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News