ਸੰਨੀ ਦਿਓਲ ਹੁਣ ਨਹੀਂ ਬਣਾਉਣਗੇ ਕੋਈ ਫ਼ਿਲਮ, ਕਿਹਾ– ‘ਮੈਂ ਦੀਵਾਲੀਆ ਹੋ ਗਿਆ ਹਾਂ’

Tuesday, Aug 29, 2023 - 01:15 PM (IST)

ਸੰਨੀ ਦਿਓਲ ਹੁਣ ਨਹੀਂ ਬਣਾਉਣਗੇ ਕੋਈ ਫ਼ਿਲਮ, ਕਿਹਾ– ‘ਮੈਂ ਦੀਵਾਲੀਆ ਹੋ ਗਿਆ ਹਾਂ’

ਮੁੰਬਈ (ਬਿਊਰੋ)– ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ 2’ ਨੂੰ ਲੈ ਕੇ ਚਰਚਾ ’ਚ ਹਨ। ਲੰਬੇ ਸਮੇਂ ਬਾਅਦ ਉਨ੍ਹਾਂ ਦੀ ਕੋਈ ਫ਼ਿਲਮ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ‘ਗਦਰ 2’ ਦੀ ਕਮਾਈ ਨੇ ਬਾਕਸ ਆਫਿਸ ’ਤੇ ਵੀ ਰਿਕਾਰਡ ਬਣਾਏ ਹਨ। ਸੰਨੀ ਦਿਓਲ ਨਾ ਸਿਰਫ ਇਕ ਸ਼ਾਨਦਾਰ ਅਦਾਕਾਰ ਹੈ, ਸਗੋਂ ਉਸ ਨੇ ਕਈ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ ਪਰ ਸੰਨੀ ਦਿਓਲ ਇਕ ਨਿਰਮਾਤਾ ਦੇ ਤੌਰ ’ਤੇ ਉਹ ਕਾਮਯਾਬੀ ਹਾਸਲ ਨਹੀਂ ਕਰ ਸਕੇ, ਜੋ ਉਸ ਨੇ ਇਕ ਕਲਾਕਾਰ ਦੇ ਤੌਰ ’ਤੇ ਕੀਤੀ ਹੈ। ਦੂਜੇ ਪਾਸੇ ‘ਗਦਰ 2’ ਦੀ ਸਫਲਤਾ ਦੇ ਵਿਚਕਾਰ ਸੰਨੀ ਦਿਓਲ ਨੇ ਇਕ ਨਿਰਮਾਤਾ ਦੇ ਰੂਪ ’ਚ ਖ਼ੁਦ ਨੂੰ ਦੀਵਾਲੀਆ ਐਲਾਨ ਕਰ ਦਿੱਤਾ ਹੈ।

ਦਿੱਗਜ ਅਦਾਕਾਰ ਨੇ ਹਾਲ ਹੀ ’ਚ ਬੀ. ਬੀ. ਸੀ. ਏਸ਼ੀਆ ਨੈੱਟਵਰਕ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ‘ਗਦਰ 2’ ਦੀ ਸਫਲਤਾ ਤੇ ਬਤੌਰ ਨਿਰਮਾਤਾ ਆਪਣੇ ਕਰੀਅਰ ਬਾਰੇ ਕਾਫੀ ਗੱਲਾਂ ਕੀਤੀਆਂ। ਸੰਨੀ ਨੇ ਕਿਹਾ ਕਿ ਜਦੋਂ ਵੀ ਉਹ ਕੋਈ ਫ਼ਿਲਮ ਬਣਾਉਂਦਾ ਹੈ ਤਾਂ ਉਹ ਦੀਵਾਲੀਆ ਹੋ ਜਾਂਦਾ ਹੈ। ਉਨ੍ਹਾਂ ਕਿਹਾ, ‘‘ਮਨੋਰੰਜਨ ਦੀ ਦੁਨੀਆ ਕਾਫੀ ਮੁਸ਼ਕਿਲਾਂ ’ਚੋਂ ਲੰਘ ਰਹੀ ਹੈ। ਸ਼ੁਰੂਆਤੀ ਸਾਲਾਂ ’ਚ ਮੈਂ ਚੀਜ਼ਾਂ ਨੂੰ ਕੰਟਰੋਲ ਕਰ ਸਕਦਾ ਸੀ ਕਿਉਂਕਿ ਵੰਡ ਆਮ ਸੀ। ਇਹ ਉਹ ਲੋਕ ਸਨ, ਜਿਨ੍ਹਾਂ ਨਾਲ ਅਸੀਂ ਗੱਲਾਂ ਕਰਦੇ ਸੀ, ਇਕ ਕਨੈਕਸ਼ਨ ਸੀ।’’

ਇਹ ਖ਼ਬਰ ਵੀ ਪੜ੍ਹੋ : ਹੈਪੀ ਰਾਏਕੋਟੀ ਦਾ ਵੱਡਾ ਘਾਟਾ ਹੋਇਆ ਘੰਟਿਆਂ 'ਚ ਪੂਰਾ, ਪੋਸਟ ਸਾਂਝੀ ਕਰਦਿਆਂ ਲਿਖਿਆ- ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ

ਸੰਨੀ ਨੇ ਅੱਗੇ ਕਿਹਾ, ‘‘ਜਦੋਂ ਤੋਂ ਕਾਰਪੋਰੇਟ ਆਏ ਹਨ, ਕੁਝ ਵੀ ਨਹੀਂ ਹੈ। ਕਿਸੇ ਲਈ ਇੰਨਾ ਲੰਮਾ ਇੰਤਜ਼ਾਰ ਕਰਨਾ ਮੁਸ਼ਕਿਲ ਹੈ। ਤੁਹਾਨੂੰ ਆਪਣੀ PR ਕਰਨੀ ਪਵੇਗੀ, ਆਲੇ-ਦੁਆਲੇ ਦੌੜੋ ਤੇ ਉਹ ਤੁਹਾਨੂੰ ਥੀਏਟਰਾਂ ਦੀ ਗਿਣਤੀ ਨਹੀਂ ਦੇਣਗੇ। ਉਹ ਨਹੀਂ ਚਾਹੁੰਦੇ ਕਿ ਕੋਈ ਉਥੇ ਹੋਵੇ। ਪਿਛਲੇ ਦਹਾਕੇ ’ਚ ਮੈਨੂੰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤੁਸੀਂ ਇਕ ਖ਼ਾਸ ਕਿਸਮ ਦਾ ਸਿਨੇਮਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਸਮਰਥਨ ਨਹੀਂ ਮਿਲਦਾ।’’

ਸੰਨੀ ਦਿਓਲ ਨੇ ਕਿਹਾ ਹੈ ਕਿ ਉਹ ਇਕ ਕਲਾਕਾਰ ਦੇ ਤੌਰ ’ਤੇ ਜ਼ਿਆਦਾ ਖ਼ੁਸ਼ ਹਨ। ਉਸ ਨੇ ਕਿਹਾ, ‘‘ਮੈਂ ਨਿਰਮਾਤਾ, ਨਿਰਦੇਸ਼ਕ ਬਣਿਆ, ਕਈ ਭੂਮਿਕਾਵਾਂ ਨਿਭਾਈਆਂ। ਮਨੁੱਖ ਸਿਰਫ ਇਕ ਹੀ ਕੰਮ ਕਰ ਸਕਦਾ ਹੈ। ਇਸ ਲਈ ਮੈਂ ਸੋਚਿਆ ਕਿ ਸਭ ਕੁਝ ਛੱਡ ਦਿਓ, ਬਸ ਅਦਾਕਾਰ ਬਣ ਜਾਵਾਂ। ਇਸ ਲਈ ਹੁਣ ਇਹ ਉਹ ਹੈ, ਜੋ ਮੈਂ ਕਰਨਾ ਚਾਹੁੰਦਾ ਹਾਂ। ਇਕ ਅਦਾਕਾਰ ਦੇ ਤੌਰ ’ਤੇ ਮੈਂ ਜਿੰਨੀਆਂ ਵੀ ਫ਼ਿਲਮਾਂ ਕਰ ਸਕਦਾ ਹਾਂ, ਕਰ ਰਿਹਾ ਹਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News