ਸੰਨੀ ਦਿਓਲ ਦਾ ਵੱਡਾ ਐਲਾਨ, ਇਸ 1 ਸ਼ਰਤ ’ਤੇ ਬਣਾਉਣਗੇ ‘ਗਦਰ’ ਦਾ ਤੀਜਾ ਭਾਗ

Wednesday, Aug 09, 2023 - 01:11 PM (IST)

ਸੰਨੀ ਦਿਓਲ ਦਾ ਵੱਡਾ ਐਲਾਨ, ਇਸ 1 ਸ਼ਰਤ ’ਤੇ ਬਣਾਉਣਗੇ ‘ਗਦਰ’ ਦਾ ਤੀਜਾ ਭਾਗ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਤੇ ਮਸ਼ਹੂਰ ਅਦਾਕਾਰਾ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫ਼ਿਲਮ ‘ਗਦਰ 2’ ਨੂੰ ਲੈ ਕੇ ਰੁੱਝੇ ਹੋਏ ਹਨ। ਤਾਰਾ ਸਿੰਘ ਤੇ ਸਕੀਨਾ ਦੀ ਪ੍ਰੇਮ ਕਹਾਣੀ ਦੀ ਵਾਪਸੀ ‘ਗਦਰ 2’ ਦੇ ਨਿਰਮਾਣ ਦੇ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਹਿਲੀ ਫ਼ਿਲਮ ‘ਗਦਰ’ ਨੇ ਧਮਾਲ ਮਚਾ ਦਿੱਤਾ ਸੀ ਤੇ ਹੁਣ ‘ਗਦਰ 2’ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ।

ਨਿਰਮਾਤਾਵਾਂ ਨੇ ‘ਘਰ ਆਜਾ ਪਰਦੇਸੀ’ ਤੇ ‘ਮੈਂ ਨਿੱਕਲਾ ਗੱਡੀ ਲੈ ਕੇ’ ਵਰਗੇ ਪ੍ਰਸਿੱਧ ਪੁਰਾਣੇ ਗੀਤਾਂ ਨੂੰ ਨਵੀਆਂ ਧੁਨਾਂ ਨਾਲ ਯਾਦ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਨਵੇਂ ਗੀਤ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਹਨ ਕਿਉਂਕਿ ਤਾਰਾ ਪਾਕਿਸਤਾਨ ’ਚ ਆਪਣੇ ਪੁੱਤਰ ਜੀਤੇ ਨੂੰ ਲੱਭਣ ਲਈ ਯਾਤਰਾ ਸ਼ੁਰੂ ਕਰਦਾ ਹੈ। ‘ਗਦਰ 2’ ਦੀ ਪੂਰੀ ਐਲਬਮ ਤੋਂ ਇਲਾਵਾ ਹਾਈ-ਆਕਟੇਨ ਐਕਸ਼ਨ ਸੀਨਜ਼, ਦਿਲ ਨੂੰ ਗਰਮ ਕਰਨ ਵਾਲੇ ਪਿਓ-ਪੁੱਤ ਦੇ ਰਿਸ਼ਤੇ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਦਬਦਬਾ ਬਣਾਇਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਲੈ ਕੇ ਆਈ ਵੱਡੀ ਖ਼ਬਰ, ਆਸਟ੍ਰੇਲੀਆ ਦੇ ਸਾਰੇ ਸ਼ੋਅ ਰੱਦ, ਹੋਇਆ ਕਰੋੜਾਂ ਦਾ ਨੁਕਸਾਨ

ਫ਼ਿਲਮ ਤੇ ਇਸ ਦੇ ਚਾਰਟਬਸਟਰ ਗੀਤਾਂ ਦਾ ਜਸ਼ਨ ਮਨਾਉਣ ਲਈ ਨਿਰਮਾਤਾਵਾਂ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਇੰਦਰਾਪੁਰਮ ’ਚ ਪ੍ਰਸ਼ੰਸਕਾਂ ਲਈ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ।

ਇਸ ਦੌਰਾਨ ਸੰਨੀ ਦਿਓਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਹਨ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਗਦਰ ਮਚੇਗੀ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਆਖਰੀ ਹਿੱਸੇ ’ਚ ਸੰਨੀ ਨੇ ਲੋਕਾਂ ਦੇ ਸਾਹਮਣੇ ਇਕ ਸ਼ਰਤ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ‘ਗਦਰ 2’ ਸਫਲ ਰਹੀ ਤਾਂ ਉਹ ‘ਗਦਰ 3’ ਵੀ ਲੈ ਕੇ ਆਉਣਗੇ। ਇਸ ਦਾ ਮਤਲਬ ਹੈ ਕਿ ਜੇਕਰ ‘ਗਦਰ 2’ ਬਾਕਸ ਆਫਿਸ ’ਤੇ ਸਫਲ ਸਾਬਿਤ ਹੁੰਦੀ ਹੈ ਤਾਂ ਸੰਨੀ ਇਸ ਫ਼ਿਲਮ ਦਾ ਤੀਜਾ ਭਾਗ ਵੀ ਲੈ ਕੇ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News