ਡਾਇਲਾਗ ਬੋਲਦਿਆਂ ਆਪੇ ਤੋਂ ਬਾਹਰ ਹੋਏ ਸੰਨੀ ਦਿਓਲ, ਵਾਇਰਲ ਹੋਈ ਵੀਡੀਓ

Monday, Aug 16, 2021 - 04:11 PM (IST)

ਡਾਇਲਾਗ ਬੋਲਦਿਆਂ ਆਪੇ ਤੋਂ ਬਾਹਰ ਹੋਏ ਸੰਨੀ ਦਿਓਲ, ਵਾਇਰਲ ਹੋਈ ਵੀਡੀਓ

ਮੁੰਬਈ (ਬਿਊਰੋ)– ਸੰਨੀ ਦਿਓਲ ਆਪਣੀਆਂ ਫ਼ਿਲਮਾਂ ’ਚ ਐਕਸ਼ਨ ਤੇ ਜ਼ਬਰਦਸਤ ਡਾਇਲਾਗਸ ਲਈ ਜਾਣੇ ਜਾਂਦੇ ਹਨ। ਪਰਦੇ ’ਤੇ ਸੰਨੀ ਨੂੰ ਇਸ ਅੰਦਾਜ਼ ’ਚ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਸੰਦ ਕਰਦੇ ਹਨ। ਕੁਝ ਸਮਾਂ ਪਹਿਲਾਂ ਹੀ ਸੰਨੀ ਨੇ ਆਪਣੀ ਚਰਚਿਤ ਫ਼ਿਲਮ ‘ਦਾਮਿਨੀ’ ਦੇ ਮਸ਼ਹੂਰ ਡਾਇਲਗ ਨੂੰ ਬੋਲਦਿਆਂ ਇਕ ਵੀਡੀਓ ਬਣਾਈ ਹੈ, ਜਿਸ ’ਚ ਉਹ ਕਾਫੀ ਗੁੱਸੇ ’ਚ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 4 ਦਿਨਾਂ ’ਚ ‘ਪੁਆੜਾ’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਿੰਨੀ ਹੈ ਹੁਣ ਤਕ ਦੀ ਕਲੈਕਸ਼ਨ

ਦਰਅਸਲ ਵੀਡੀਓ ’ਚ ਸੰਨੀ ਘਰ ਦੇ ਕੱਪਡ਼ਿਆਂ ’ਚ ਨਜ਼ਰ ਆ ਰਹੇ ਹਨ। ਸੰਨੀ ਆਪਣੀ ‘ਦਾਮਿਨੀ’ ਫ਼ਿਲਮ ਦਾ ਡਾਇਲਾਗ ‘ਤਾਰੀਖ਼ ਪੇ ਤਾਰੀਖ਼’ ਬੋਲਦੇ ਹਨ। ਸਾਹਮਣੇ ਬੈਠਾ ਵਿਅਕਤੀ ਉਨ੍ਹਾਂ ਨੂੰ ਕਹਿੰਦਾ ਹੈ, ‘ਸਰ ਥੋੜ੍ਹਾ ਜ਼ੋਰ ਨਾਲ ਬੋਲੋ।’ ਸੰਨੀ ਉਹੀ ਡਾਇਲਾਗ ਉੱਚੀ ਆਵਾਜ਼ ’ਚ ਦੁਹਰਾਉਂਦੇ ਹਨ। ਸਾਹਮਣੇ ਵਾਲਾ ਸ਼ਖ਼ਸ ਫਿਰ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਸੰਨੀ ਨੂੰ ਥੋੜ੍ਹਾ ਭਾਵਨਾਵਾਂ ਨਾਲ ਡਾਇਲਾਗ ਰਿਪੀਟ ਕਰਨ ਦੀ ਗੁਜ਼ਾਰਿਸ਼ ਕਰਦਾ ਹੈ।

 
 
 
 
 
 
 
 
 
 
 
 
 
 
 
 

A post shared by Sunny Deol (@iamsunnydeol)

ਸੰਨੀ ਗੁੱਸੇ ਨਾਲ ਦੇਖਦਿਆਂ ਉੱਚੀ ਆਵਾਜ਼ ’ਚ ‘ਤਾਰੀਖ਼ ਪੇ ਤਾਰੀਖ਼’ ਬੋਲਦੇ ਹਨ। ਇਸ ਤੋਂ ਬਾਅਦ ਜਦੋਂ ਉਹ ਵਿਅਕਤੀ ਉਨ੍ਹਾਂ ਨੂੰ ਥੋੜ੍ਹਾ ਹੋਰ ਜ਼ੋਰ ਨਾਲ ਬੋਲਣ ਦੀ ਗੁਜ਼ਾਰਿਸ਼ ਕਰਦਾ ਹੈ ਤਾਂ ਸੰਨੀ ਆਪਾ ਗਵਾ ਬੈਠਦੇ ਹਨ ਤੇ ਉਸ ਦੇ ਹੱਥੋਂ ਕਾਗਜ਼ ਖੋਹ ਕੇ ਕਹਿੰਦੇ ਹਨ, ‘ਅਰੇ ਤੂਨੇ ਮੂਝੇ ਕਿਆ ਸਮਝ ਰਖਾ ਹੈ? ਇੰਦਰਾਨਗਰ ਦਾ ਗੁੰਡਾ ਹੂੰ ਮੈਂ ਕਿਆ...’ ਤੇ ਕਾਗਜ਼ ਮੋੜ ਕੇ ਸਾਹਮਣੇ ਬੈਠੇ ਵਿਅਕਤੀ ਦੇ ਹੱਥ ’ਚ ਫੜਾ ਕੇ ਚਲੇ ਜਾਂਦੇ ਹਨ।

ਇਸ ਵੀਡੀਓ ਦੇ ਨਾਲ ਸੰਨੀ ਨੇ ਲਿਖਿਆ, ‘ਨਹੀਂ ਹੋਨਾ ਮੂੂਝੇ ਵਾਇਰਲ ਯਾਰ...।’ ਸੰਨੀ ਦੀ ਇਸ ਵੀਡੀਓ ਨੂੰ ਕਈ ਲੋਕਾਂ ਨੇ ਲਾਈਕ ਕੀਤਾ ਹੈ ਤੇ ਕੂਮੈਂਟਸ ਕੀਤੇ ਹਨ। ਕੁਝ ਲੋਕਾਂ ਨੇ ਲਿਖਿਆ ਹੈ ਕਿ ‘ਦਾਮਿਨੀ’ ਵਾਲੀ ਐਨਰਜੀ ਅਜੇ ਵੀ ਕਾਇਮ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News