ਨਸ਼ੇ ’ਚ ਸੰਨੀ ਦਿਓਲ, ਸੜਕ ’ਤੇ ਲੜਖੜਾਉਂਦੇ ਆਏ ਨਜ਼ਰ, ਜਾਣੋ ਵਾਇਰਲ ਵੀਡੀਓ ਦਾ ਸੱਚ

Wednesday, Dec 06, 2023 - 01:44 PM (IST)

ਨਸ਼ੇ ’ਚ ਸੰਨੀ ਦਿਓਲ, ਸੜਕ ’ਤੇ ਲੜਖੜਾਉਂਦੇ ਆਏ ਨਜ਼ਰ, ਜਾਣੋ ਵਾਇਰਲ ਵੀਡੀਓ ਦਾ ਸੱਚ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮੈਗਾ ਸਟਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਪਹਿਲਾਂ ਉਹ ਆਪਣੀ ਫ਼ਿਲਮ ‘ਗਦਰ’ ਨੂੰ ਲੈ ਕੇ ਸੁਰਖ਼ੀਆਂ ’ਚ ਸਨ, ਹੁਣ ਉਹ ਆਪਣੇ ਛੋਟੇ ਭਰਾ ਬੌਬੀ ਦਿਓਲ ਨਾਲ ਪਿਆਰ ਭਰੇ ਰਿਸ਼ਤੇ ਨੂੰ ਲੈ ਕੇ ਸੁਰਖ਼ੀਆਂ ’ਚ ਹਨ ਪਰ ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਸੰਨੀ ਦਿਓਲ ਦੇ ਪ੍ਰਸ਼ੰਸਕ ਹੈਰਾਨ ਰਹਿ ਜਾਣਗੇ। ਸੰਨੀ ਦਿਓਲ ਦੀ ਅਜਿਹੀ ਹਾਲਤ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਸਾਹਮਣੇ ਆਈ ਵੀਡੀਓ ’ਚ ਸੰਨੀ ਦਿਓਲ ਨਸ਼ੇ ਦੀ ਹਾਲਤ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਇਸ ਹਾਲਤ ’ਚ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਤੇ ਜਾਣਨਾ ਚਾਹੁੰਦੇ ਹਨ ਕਿ ਸੰਨੀ ਦਿਓਲ ਅਜਿਹੀ ਹਾਲਤ ’ਚ ਕਿਵੇਂ ਗਏ ਹਨ। ਉਂਝ ਇਹ ਵੀਡੀਓ ਅਸਲ ਹੈ ਜਾਂ ਕਿਸੇ ਫ਼ਿਲਮ ਦਾ ਹਿੱਸਾ, ਤੁਹਾਨੂੰ ਖ਼ਬਰਾਂ ’ਚ ਸੱਚਾਈ ਦਾ ਪਤਾ ਲੱਗ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਮਿਚੌਂਗ ਤੂਫਾਨ ਦਾ ਸ਼ਿਕਾਰ ਹੋਏ ਆਮਿਰ ਖ਼ਾਨ, ਫਾਇਰ ਤੇ ਰੈਸਕਿਊ ਵਿਭਾਗ ਨੇ ਇੰਝ ਕੀਤਾ ਬਚਾਅ (ਤਸਵੀਰਾਂ)

ਵਾਇਰਲ ਹੋ ਰਹੀ ਸੰਨੀ ਦੀ ਵੀਡੀਓ
ਸਾਹਮਣੇ ਆਈ ਵੀਡੀਓ ’ਚ ਸੰਨੀ ਦਿਓਲ ਸੜਕ ’ਤੇ ਸ਼ਰਾਬ ਪੀ ਕੇ ਘੁੰਮਦੇ ਨਜ਼ਰ ਆ ਰਹੇ ਹਨ। ਉਹ ਆਟੋ ਚਾਲਕ ਨਾਲ ਟਕਰਾਉਣ ਵਾਲੇ ਸਨ, ਜਦੋਂ ਆਟੋ ਚਾਲਕ ਨੇ ਉਨ੍ਹਾਂ ਨੂੰ ਰੋਕ ਕੇ ਪਛਾਣ ਲਿਆ। ਸੰਨੀ ਦਿਓਲ ਨੂੰ ਅਜਿਹੀ ਹਾਲਤ ’ਚ ਦੇਖ ਉਹ ਸੰਨੀ ਦਿਓਲ ਦੀ ਮਦਦ ਕਰਦੇ ਹਨ। ਇਸ ਤੋਂ ਬਾਅਦ ਉਹ ਸੰਨੀ ਦਿਓਲ ਨੂੰ ਫੜ ਕੇ ਆਟੋ ’ਚ ਬਿਠਾ ਦਿੰਦਾ ਹੈ। ਸੰਨੀ ਦਿਓਲ ਉਸ ਨਾਲ ਗੱਲ ਕਰਦਿਆਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਆਟੋ ਚਾਲਕ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਹਟਾ ਦਿੰਦਾ ਹੈ। ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਇਹ ਵੀਡੀਓ ਮੁੰਬਈ ਦੇ ਜੁਹੂ ਸਰਕਲ ਇਲਾਕੇ ਦੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।

ਲੋਕਾਂ ਵਲੋਂ ਮਿਲ ਰਹੀਆਂ ਪ੍ਰਤੀਕਿਰਿਆਵਾਂ
ਸੰਨੀ ਦਿਓਲ ਦੀ ਗੱਲ ਫੈਨਜ਼ ਨੂੰ ਯਾਦ ਆ ਰਹੀ ਹੈ। ਹਾਲ ਹੀ ’ਚ ਸੰਨੀ ਦਿਓਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਸ਼ਰਾਬ ਛੱਡ ਦਿੱਤੀ ਸੀ ਤੇ ਹੁਣ ਉਹ ਇਸ ਨੂੰ ਹੱਥ ਵੀ ਨਹੀਂ ਲਗਾਉਂਦੇ। ਵੀਡੀਓ ਦੇਖ ਕੇ ਲੋਕ ਸੰਨੀ ਦਿਓਲ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ, ‘‘ਉਹ ਇਸ ਹਾਲਤ ’ਚ ਪਾਕਿਸਤਾਨ ਨਾਲ ਲੜੇਗਾ।’’ ਇਕ ਹੋਰ ਵਿਅਕਤੀ ਨੇ ਲਿਖਿਆ, ‘‘ਜੇਕਰ ਤੁਸੀਂ ਸ਼ਰਾਬ ਪੀ ਕੇ ਸੜਕ ’ਤੇ ਘੁੰਮ ਰਹੇ ਹੋ ਤਾਂ ਕੋਈ ਤੁਹਾਡੀ ਕਾਰ ਨੂੰ ਉਡਾ ਦੇਵੇਗਾ।’’ ਇਕ ਪ੍ਰਸ਼ੰਸਕ ਨੂੰ ਸ਼ੱਕ ਹੈ ਕਿ ਇਹ ਕਿਸੇ ਸ਼ੂਟਿੰਗ ਦਾ ਹਿੱਸਾ ਹੈ। ਕਈ ਲੋਕਾਂ ਦਾ ਦਾਅਵਾ ਹੈ ਕਿ ਇਹ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਫ਼ਿਲਮਾਇਆ ਜਾ ਰਿਹਾ ਸੀਨ ਹੋ ਸਕਦਾ ਹੈ। ਅਜਿਹੇ ’ਚ ਉਹ ਸੰਨੀ ਦਿਓਲ ਨੂੰ ਟ੍ਰੋਲ ਕਰ ਰਹੇ ਲੋਕਾਂ ਨੂੰ ਵੀ ਆਪਣੇ ਸ਼ਬਦਾਂ ’ਤੇ ਕਾਬੂ ਰੱਖਣ ਲਈ ਕਹਿ ਰਹੇ ਹਨ।

ਕੀ ਹੈ ਇਸ ਵੀਡੀਓ ਦਾ ਸੱਚ?
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਿਸੇ ਸ਼ੂਟਿੰਗ ਦਾ ਹਿੱਸਾ ਹੈ ਜਾਂ ਇਹ ਵੀਡੀਓ ਅਸਲੀ ਹੈ। ਕਈ ਟਿੱਪਣੀਆਂ ਮੁਤਾਬਕ ਇਹ ਕਿਸੇ ਫ਼ਿਲਮ ਦੀ ਸ਼ੂਟਿੰਗ ਦਾ ਹਿੱਸਾ ਵੀ ਹੋ ਸਕਦੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੱਖ-ਵੱਖ ਕਿਆਸ ਲਗਾ ਰਹੇ ਹਨ। ਸੰਨੀ ਦਿਓਲ ਇਨ੍ਹੀਂ ਦਿਨੀਂ ਮੁੰਬਈ ’ਚ ਆਪਣੀ ਫ਼ਿਲਮ ‘ਸਫਰ’ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ’ਚ ਇਹ ਵੀਡੀਓ ਉਸ ਸ਼ੂਟਿੰਗ ਦਾ ਹਿੱਸਾ ਹੈ। ਜ਼ਾਹਿਰ ਹੈ ਕਿ ਸੰਨੀ ਦਿਓਲ ਅਜਿਹੀ ਗਲਤੀ ਨਹੀਂ ਕਰਨ ਵਾਲੇ ਹਨ। ਇਸ ਲਈ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਸੰਨੀ ਦਿਓਲ ਆਖਰੀ ਵਾਰ ‘ਗਦਰ 2’ ’ਚ ਨਜ਼ਰ ਆਏ ਸਨ। ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਕਈ ਸਾਲਾਂ ਬਾਅਦ ਸੰਨੀ ਦਿਓਲ ਨੇ ਇੰਨੀ ਵੱਡੀ ਫ਼ਿਲਮ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸੰਨੀ ਦਿਓਲ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News