ਦੂਜੀ ਮਾਂ ਹੇਮਾ ਮਾਲਿਨੀ ਤੋਂ ਸਿਰਫ 8 ਸਾਲ ਛੋਟਾ ਸੰਨੀ ਦਿਓਲ, ਰਿਸ਼ਤੇ ’ਚ ਆਈ ਖੱਟਾਸ ਅਜੇ ਤਕ ਨਹੀਂ ਮੁੱਕੀ

Tuesday, Dec 29, 2020 - 03:13 PM (IST)

ਦੂਜੀ ਮਾਂ ਹੇਮਾ ਮਾਲਿਨੀ ਤੋਂ ਸਿਰਫ 8 ਸਾਲ ਛੋਟਾ ਸੰਨੀ ਦਿਓਲ, ਰਿਸ਼ਤੇ ’ਚ ਆਈ ਖੱਟਾਸ ਅਜੇ ਤਕ ਨਹੀਂ ਮੁੱਕੀ

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਅਦਾਕਾਰ ਧਰਮਿੰਦਰ ਅਕਸਰ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਤੇ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਅੱਜ ਵੀ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਤੀਤ ਕਰ ਰਹੇ ਹਨ। ਹਾਲਾਂਕਿ ਖ਼ਬਰਾਂ ਦੀ ਮੰਨੀਏ ਤਾਂ ਅੱਜ ਵੀ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਤੇ ਬੌਬੀ ਦਿਓਲ ਦੀ ਮਾਂ ਹੇਮਾ ਮਾਲਿਨੀ ਤੇ ਉਸ ਦੇ ਪਰਿਵਾਰ ਨਾਲ ਨਹੀਂ ਬਣਦੀ।

ਧਰਮਿੰਦਰ-ਹੇਮਾ ਦੇ ਵਿਆਹ ਤੋਂ ਬਾਅਦ ਹੋਇਆ ਸੀ ਹੰਗਾਮਾ
ਧਰਮਿੰਦਰ ਨੇ ਸਿਰਫ 19 ਸਾਲ ਦੀ ਉਮਰ ’ਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਧਰਮਿੰਦਰ ਦੇ ਚਾਰ ਬੱਚੇ ਹਨ, ਜਿਨ੍ਹਾਂ ’ਚੋਂ ਦੋ ਲੜਕੇ ਸੰਨੀ ਤੇ ਬੌਬੀ ਤੇ ਦੋ ਲੜਕੀਆਂ ਵਿਜੇਤਾ ਤੇ ਅਜੇਤਾ ਹਨ। ਧਰਮਿੰਦਰ ਨੇ ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਉਸ ਦੀਆਂ ਦੋ ਬੇਟੀਆਂ ਈਸ਼ਾ ਤੇ ਅਹਾਨਾ ਹੋਈਆਂ। ਧਰਮਿੰਦਰ ਤੇ ਹੇਮਾ ਦੀ ਪ੍ਰੇਮ ਕਹਾਣੀ ਬਹੁਤ ਰੋਮਾਂਟਿਕ ਹੈ ਪਰ ਇਸ ਵਿਆਹ ਤੋਂ ਬਾਅਦ ਧਰਮਿੰਦਰ ਦੇ ਘਰ ਕਾਫੀ ਹੰਗਾਮਾ ਹੋਇਆ ਸੀ।

ਮਾਂ ਨਾਲ ਰਹਿੰਦੇ ਹਨ ਸੰਨੀ ਤੇ ਬੌਬੀ
ਧਰਮਿੰਦਰ ਨੇ ਵਿਆਹ ਹੋਣ ਦੇ ਬਾਵਜੂਦ ਹੇਮਾ ਨੂੰ ਅਪਣਾ ਲਿਆ ਤੇ ਧਰਮ ਬਦਲ ਕੇ ਵਿਆਹ ਕਰਵਾ ਲਿਆ। ਹਾਲਾਂਕਿ ਹੇਮਾ ਤੇ ਧਰਮਿੰਦਰ ਦੇ ਵਿਆਹ ਨੂੰ ਕਾਫੀ ਸਮਾਂ ਲੰਘ ਗਿਆ ਹੈ ਪਰ ਇਸ ਵਿਆਹ ਤੋਂ ਬਾਅਦ ਹੇਮਾ ਤੇ ਸੰਨੀ-ਬੌਬੀ ਦੇ ਆਪਸੀ ਰਿਸ਼ਤਿਆਂ ’ਚ ਆਈ ਖੱਟਾਸ ਅੱਜ ਵੀ ਜਾਰੀ ਹੈ। ਇਹ ਕਿਹਾ ਜਾਂਦਾ ਹੈ ਕਿ ਧਰਮਿੰਦਰ ਦੀ ਪਹਿਲੀ ਪਤਨੀ ਅਜੇ ਵੀ ਬੇਟਿਆਂ ਨਾਲ ਵੱਖਰੇ ਤੌਰ ’ਤੇ ਮੁੰਬਈ ’ਚ ਰਹਿੰਦੀ ਹੈ। ਇਸ ਦੇ ਨਾਲ ਹੀ ਹੇਮਾ ਅੱਜ ਤਕ ਧਰਮਿੰਦਰ ਦੇ ਪਹਿਲੇ ਪਰਿਵਾਰ ਦੇ ਘਰ ਨਹੀਂ ਗਈ ਹੈ, ਜਿਥੇ ਸੰਨੀ ਤੇ ਬੌਬੀ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਰਹਿੰਦੇ ਹਨ।

ਨਹੀਂ ਪਹੁੰਚੇ ਸਨ ਈਸ਼ਾ ਦੇ ਵਿਆਹ ’ਤੇ
ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਤੇ ਬੌਬੀ ਅੱਜ ਤਕ ਹੇਮਾ ਸਮੇਤ ਈਸ਼ਾ ਤੇ ਅਹਾਨਾ ਨੂੰ ਸਵੀਕਾਰ ਨਹੀਂ ਕਰ ਸਕੇ ਹਨ। ਇਸ ਦਾ ਇਕ ਖ਼ਾਸ ਚਿੰਨ੍ਹ ਉਦੋਂ ਦੇਖਣ ਨੂੰ ਮਿਲਿਆ, ਜਦੋਂ ਹੇਮਾ ਨੇ ਸੰਨੀ ਤੇ ਬੌਬੀ ਨੂੰ ਈਸ਼ਾ ਦੇ ਵਿਆਹ ’ਚ ਬੁਲਾਇਆ ਸੀ ਪਰ ਉਹ ਦੋਵੇਂ ਇਸ ਵਿਆਹ ’ਚ ਨਹੀਂ ਪਹੁੰਚੇ। ਦੱਸਣਯੋਗ ਹੈ ਕਿ ਹੇਮਾ ਤੇ ਸੰਨੀ ਦਿਓਲ ਦੀ ਉਮਰ ’ਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਹੇਮਾ 72 ਸਾਲਾਂ ਦੀ ਹੈ ਤੇ ਸੰਨੀ 64 ਸਾਲਾਂ ਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News