ਸੰਨੀ ਦਿਓਲ-ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਬਰਥਡੇ ''ਤੇ ਇੰਝ ਦਿੱਤੀ ਵਧਾਈ, ਸਾਂਝੀ ਕੀਤੀ ਖ਼ਾਸ ਤਸਵੀਰ

Wednesday, Sep 01, 2021 - 01:05 PM (IST)

ਸੰਨੀ ਦਿਓਲ-ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਬਰਥਡੇ ''ਤੇ ਇੰਝ ਦਿੱਤੀ ਵਧਾਈ, ਸਾਂਝੀ ਕੀਤੀ ਖ਼ਾਸ ਤਸਵੀਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਬੌਬੀ ਦਿਓਲ ਦੀ ਮਾਂ ਪ੍ਰਕਾਸ਼ ਕੌਰ ਦਾ ਅੱਜ ਜਨਮਦਿਨ ਹੈ। ਮਾਂ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਬੌਬੀ ਦਿਓਲ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਮਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। 

ਦੱਸ ਦਈਏ ਕਿ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਦੋ ਵਿਆਹ ਕਰਵਾਏ ਹਨ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ। ਸੰਨੀ ਦਿਓਲ ਤੇ ਬੌਬੀ ਦਿਓਲ ਪ੍ਰਕਾਸ਼ ਕੌਰ ਦੇ ਪੁੱਤਰ ਹਨ। ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਦੀ ਮਾਂ ਪ੍ਰਕਾਸ ਕੌਰ ਸੰਗਰੂਰ ਦੇ ਪਿੰਡ ਬਣਭੋਰੇ ਦੀ ਰਹਿਣ ਵਾਲੀ ਹੈ। ਸੰਗਰੂਰ 'ਚ ਰਹਿ ਰਹੇ ਸੰਨੀ ਦਿਓਲ ਦੇ ਮਾਮੇ ਦੇ ਪੁੱਤਰ ਜਤਿੰਦਰ ਸਿੰਘ ਸੋਹੀ ਦੀ ਮੰਨੀਏ ਤਾਂ ਜਿਸ ਘਰ 'ਚ ਉਹ ਰਹਿ ਰਿਹਾ ਹੈ, ਉਸ ਘਰ 'ਚ ਹੀ ਸੰਨੀ ਦਿਓਲ ਦਾ ਜਨਮ ਹੋਇਆ ਸੀ।

PunjabKesari

ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਅਕਸਰ ਇੱਥੇ ਆਉਂਦੇ ਰਹਿੰਦੇ ਹਨ। ਉਨ੍ਹਾਂ ਦੀ ਹਰ ਖੁਸ਼ੀ ਗਮੀ 'ਚ ਸ਼ਰੀਕ ਹੁੰਦਾ ਹੈ। ਪਿੰਡ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਸ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਹੀ ਜਵਾਨੀ 'ਚ ਕਦਮ ਰੱਖਿਆ ਸੀ।

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਸੰਨੀ ਦਿਓਲ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਸੀ। ਇਸ ਵੀਡੀਓ 'ਚ ਸੰਨੀ ਦਿਓਲ ਨਾਲ ਉਸ ਦੀ ਮਾਂ ਪ੍ਰਕਾਸ਼ ਕੌਰ ਵੀ ਨਜ਼ਰ ਆ ਰਹੀ ਹੈ। ਦਰਅਸਲ ਇਹ ਵੀਡੀਓ ਏਅਰਪੋਰਟ ਦਾ ਹੈ, ਜਿੱਥੇ ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਆਪਣੀ ਫਲਾਈਟ ਫੜ੍ਹਨ ਲਈ ਪਹੁੰਚੇ ਸਨ। ਪ੍ਰਕਾਸ਼ ਕੌਰ ਆਪਣਾ ਜ਼ਿਆਦਾਤਰ ਸਮਾਂ ਘਰ 'ਚ ਬਿਤਾਉਂਦੀ ਹੈ। ਕਾਫ਼ੀ ਸਮੇਂ ਬਾਅਦ ਉਨ੍ਹਾਂ ਨੂੰ ਆਪਣੇ ਬੇਟੇ ਸੰਨੀ ਦਿਓਲ ਨਾਲ ਵੇਖਿਆ ਗਿਆ। ਸੰਨੀ ਦਿਓਲ ਦੀ 70 ਸਾਲਾ ਮਾਂ ਇਸ ਉਮਰ 'ਚ ਕਾਫ਼ੀ ਫਿੱਟ ਹੈ।
 


author

sunita

Content Editor

Related News