ਸੰਨੀ ਨੇ ਮੁੰਬਈ ''ਚ ਖਰੀਦਿਆ 16 ਕਰੋੜ ਦਾ ਘਰ! ਬੋਲੀ-''ਕਿਸਨੂੰ ਫਰਕ ਪੈਂਦਾ ਹੈ ਕਿੰਨਾ ਖਰਚ ਕੀਤਾ''

04/30/2022 2:18:03 PM

ਮੁੰਬਈ- ਅਦਾਕਾਰਾ ਸੰਨੀ ਲਿਓਨ ਨੇ ਪਿਛਲੇ ਸਾਲ ਮੁੰਬਈ 'ਚ ਆਲੀਸਾਨ ਘਰ ਖਰੀਦਿਆ ਸੀ। ਅਦਾਕਾਰਾ ਦੇ ਇਸ ਘਰ ਦੀ ਕੀਮਤ ਕਾਫੀ ਜ਼ਿਆਦਾ ਸੀ। ਮੁੰਬਈ ਰਿਪੋਟਸ 'ਚ ਇਹ ਸਾਹਮਣੇ ਆਇਆ ਹੈ ਕਿ ਸੰਨੀ ਨੇ ਇਹ ਘਰ 16 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ ਸੰਨੀ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

PunjabKesari
ਸੰਨੀ ਨੇ ਕਿਹਾ-'ਮੈਨੂੰ ਲੱਗਦਾ ਹੈ ਕਿ ਇਹ ਮੀਡੀਆ ਦਾ ਕੰਮ ਹੈ ਕਿ ਉਹ ਕੋਈ ਵੀ ਅੰਕੜੇ ਸਾਂਝੇ ਕਰਨ ਤੋਂ ਪਹਿਲੇ ਵੈਰੀਫਾਈ ਕਰ ਲੈਣ। ਕਿਸਨੂੰ ਫਰਕ ਪੈਂਦਾ ਹੈ ਕਿ ਕੋਈ ਆਪਣੇ ਘਰ 'ਤੇ ਕਿੰਨਾ ਖਰਚ ਕਰ ਰਿਹਾ ਹੈ। ਕਦੇ-ਕਦੇ ਲੋਕ ਬਿਨਾਂ ਗੱਲ ਦਾ ਮੁੱਦਾ ਬਣਾ ਲੈਂਦੇ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਮੇਰੇ ਪਰਿਵਾਰ ਨੂੰ ਘਰ ਚੰਗਾ ਲੱਗਿਆ ਤਾਂ ਸਾਨੂੰ ਹੋਰ ਕਿਸੇ ਗੱਲ ਨਾਲ ਫਰਕ ਨਹੀਂ ਪੈਂਦਾ ਹੈ। ਅਸੀਂ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਉਹ ਘਰ ਚੁਣਿਆ ਜੋ ਅਸੀਂ ਚਾਹੁੰਦੇ ਸੀ। ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ'।

PunjabKesari
ਦੱਸ ਦੇਈਏ ਕਿ ਸੰਨੀ ਨੇ 14 ਜੁਲਾਈ 2021 ਨੂੰ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਅਦਾਕਾਰਾ ਨੇ ਲਿਖਿਆ-'ਅਸੀਂ ਇਥੇ ਆ ਗਏ ਬੇਬੀ ਲਵ'। ਸਾਡੀ ਜ਼ਿੰਦਗੀ ਦਾ ਨਵਾਂ ਚੈਪਟਰ ਭਾਰਤ 'ਚ ਸ਼ੁਰੂ ਹੋਵੇਗਾ। ਮੈਨੂੰ ਇਸ ਘਰ ਅਤੇ ਜੋ ਅਸੀਂ ਜ਼ਿੰਦਗੀ ਬਣਾਈ ਹੈ ਉਸ ਨਾਲ ਪਿਆਰ ਹੈ। ਇਹ ਸੁੰਦਰ ਘਰ ਸਾਡੇ ਤਿੰਨੇ ਬੱਚਿਆਂ ਦੇ ਨਾਲ ਕੇਕ 'ਚ ਆਈਸਿੰਗ ਪਾਉਣ ਦਾ ਕੰਮ ਕਰ ਰਿਹਾ ਹੈ।

PunjabKesari


Aarti dhillon

Content Editor

Related News