‘ਲੌਕਅਪ 2’ ’ਚ ਭਾਵੁਕ ਹੋਈ ਸੁਨੀਤਾ ਆਹੂਜਾ, ਖਾਣੇ ਦੀ ਵਿਵਸਥਾ ’ਤੇ ਜਤਾਈ ਨਾਰਾਜ਼ਗੀ
Tuesday, Jul 07, 2026 - 01:09 PM (IST)
ਮੁੰਬਈ- ਨੈੱਟਫਲਿਕਸ ਦਾ ਰਿਐਲਿਟੀ ਸ਼ੋਅ ‘ਲੌਕ ਅੱਪ ਸੀਜ਼ਨ 2’ ’ਚ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਖਾਣੇ ਦੀ ਗੁਣਵੱਤਾ ਅਤੇ ਮਾਤਰਾ ਨੂੰ ਲੈ ਕੇ ਮੇਕਰਸ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਸ਼ੋਅ ਛੱਡਣ ਦੀ ਇੱਛਾ ਜ਼ਾਹਿਰ ਕੀਤੀ। ਇਸ ਦੌਰਾਨ ਉਹ ਸ਼ੋਅ ਦੇ ਹੋਸਟ ਰਿਤੇਸ਼ ਦੇਸ਼ਮੁਖ ਦੇ ਗਲੇ ਲੱਗ ਕੇ ਰੋਂਦੀ ਹੋਈ ਵੀ ਨਜ਼ਰ ਆਈ। ਐਪੀਸੋਡ ’ਚ ਦਿਖਾਇਆ ਗਿਆ ਕਿ ਖ਼ਰਾਬ ਸੂਪ ਅਤੇ ਭੋਜਨ ਦੀ ਵਿਵਸਥਾ ਤੋਂ ਅਸੰਤੁਸ਼ਟ ਸੁਨੀਤਾ ਨੇ ਰਾਤ ਦਾ ਖਾਣਾ ਨਹੀਂ ਖਾਧਾ ਅਤੇ ਅਗਲੇ ਦਿਨ ਟਾਸਕ ਤੋਂ ਵੀ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਹੀ ਭੋਜਨ ਨਹੀਂ ਮਿਲੇਗਾ ਤਾਂ ਉਨ੍ਹਾਂ ਦਾ ਸਰੀਰ ਕੰਬਣ ਲੱਗਦਾ ਹੈ। ਭਾਵੁਕ ਹੋ ਕੇ ਸੁਨੀਤਾ ਨੇ ਇਹ ਵੀ ਕਿਹਾ ਕਿ ਗੋਵਿੰਦਾ ਨੇ ਉਨ੍ਹਾਂ ਨੂੰ ਸ਼ੋਅ ’ਚ ਆਉਣ ਤੋਂ ਪਹਿਲਾਂ ਮਨ੍ਹਾ ਕੀਤਾ ਸੀ ਅਤੇ ਹੁਣ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਸੀ। ਸ਼ੋਅ ਦਾ ਇਹ ਘਟਨਾਕ੍ਰਮ ਸੋਸ਼ਲ ਮੀਡੀਆ ’ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
