ਆਥੀਆ ਨਾਲ ਰੀਲ ਲਾਈਫ ''ਚ ਵੀ ਪਿਤਾ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ ਸੁਨੀਲ ਸ਼ੈਟੀ

05/15/2016 3:26:19 PM

ਮੁੰਬਈ—ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ''ਚ ਘੱਟ ਨਜ਼ਰ ਆ ਰਹੇ ਹਨ। ਸੁਨੀਲ ਸ਼ੈਟੀ ਫਿਲਮਾਂ ਦੀ ਜਗ੍ਹਾਂ ਆਪਣੇ ਵਪਾਰ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ਸਭ ਦੇ ਬਾਵਜੂਦ ਬੇਟੀ ਆਥੀਆ ਲਈ ਉਨ੍ਹਾਂ ਦੀਆਂ ਇੱਛਾ ਕੁਝ ਖਾਸ ਹਨ। ਸੁਨੀਲ ਸ਼ੈਟੀ ਨੇ ਆਪਣੀ ਬੇਟੀ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਕਹੀ ਹੈ। ਸੁਨੀਲ ਸ਼ੈਟੀ ਅਸਲ ''ਚ ਤਾਂ ਆਥੀਆ ਦੇ ਪਿਤਾ ਹਨ ਪਰ ਹੁਣ ਉਹ ਅਸਲ ਜ਼ਿੰਦਗੀ ''ਚ ਪਿਤਾ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ। ਸੁਨੀਲ ਸ਼ੈਟੀ ਦਾ ਕਹਿਣਾ ਹੈ ਕਿ ਆਥੀਆ ਫਿਲਮਾਂ ''ਚ ਨਵੀਂ ਆਈ ਹੈ ਅਤੇ ਉਸ ਨੇ ਆਪਣੇ ਆਪ ਨੂੰ ਸਾਬਤ ਕਰਨਾ ਹੈ। 
ਜਾਣਕਾਰੀ ਅਨੁਸਾਰ ਆਥੀਆ ਨੇ ਸਲਮਾਨ ਦੀ ਫਿਲਮ ''ਹੀਰੋ'' ਤੋਂ ਆਪਣੇ ਕੈਰਿਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਫਿਲਮ ''ਚ ਉਹ ਸੂਰਜ ਪਚੋਲੀ ਨਾਲ ਨਜ਼ਰ ਆਈ।


Related News