Bollywood vs South Actors Controversy: ਸੁਨੀਲ ਸ਼ੈੱਟੀ ਨੇ ਮਹੇਸ਼ ਬਾਬੂ ਨੂੰ ਆਪਣੇ ਅੰਦਾਜ਼ ’ਚ ਦਿੱਤਾ ਜਵਾਬ

05/12/2022 5:54:59 PM

ਨਵੀਂ ਦਿੱਲੀ: ਮਹੇਸ਼ ਬਾਬੂ ਦੇ ਬਿਆਨ ਦੇ ਬਾਅਦ ਸਾਊਥ ਸਿਨੇਮਾ ਅਤੇ ਬਾਲੀਵੁੱਡ  ਵਿਚਾਲੇ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਵਿਵਾਦ ’ਚ ਇਕ ਤੋਂ ਬਾਅਦ ਇਕ ਸ਼ਾਮਲ ਹੋ ਰਿਹਾ ਹੈ। ਹਾਲ ਹੀ ’ਚ ਬਾਲੀਵੁੱਡ ਦੇ ਸੁਨੀਲ ਸ਼ੈੱਟੀ ਦਾ ਨਾਂ ਵੀ ਇਸ ਵਿਵਾਦ ’ਚ ਜੁੜ ਗਿਆ ਹੈ। ਇਸ ਪੂਰੇ ਵਿਵਾਦ ’ਤੇ ਸੁਨੀਲ ਸ਼ੈੱਟੀ ਨੇ ਆਪਣਾ ਸਟੈਂਡ ਦਿੱਤਾ ਹੈ।ਸੁਨੀਲ ਸ਼ੈੱਟੀ ਨੇ ਹਾਲ ਹੀ ’ਚ ਇਕ ਇਵੇਂਟ ’ਚ ਦੱਸਿਆ ਹੈ ਕਿ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੇ ਵਿਚ ਚੱਲ ਰਿਹਾ ਇਹ ਵਿਵਾਦ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੋ ਰਿਹਾ ਹੈ।

ਸੁਨੀਲ ਸ਼ੈੱਟੀ ਅਦਾਕਾਰ ਨੇ ਕਿਹਾ ਕਿ ਅਸੀਂ ਭਾਰਤੀ ਹਾਂ ਅਤੇ ਫ਼ਿਲਮਾਂ ਨੂੰ OTT ਪਲੇਟਫਾਰਮ ’ਤੇ  ਦੇਖਿਆ ਜਾਵੇ ਤਾਂ ਭਾਸ਼ਾ ਵਿਚ ਨਹੀਂ ਆਉਂਦੀ ਉੇੱਥੇ ਸਮੱਗਰੀ ਦੀ ਜ਼ਰੂਰੀ ਹੁੰਦੀ ਹੈ। ਮੈਂ ਵੀ ਸਾਊਥ ’ਚ ਹੀ ਆਉਂਦਾ ਹਾਂ ਪਰ ਮੇਰਾ ਕੰਮ ਕਰਨ ਦਾ ਸਥਾਨ ਮੁੰਬਈ ’ਚ ਹੈ। ਅਸਲੀਅਤ ਇਹ ਹੈ ਕਿ ਦਰਸ਼ਕ ਇਹ ਫ਼ੈਸਲਾ ਲੈ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀ ਫ਼ਿਲਮ ਦੇਖਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ।ਸੁਨੀਲ ਸ਼ੈੱਟੀ ਨੇ ਆਪਣੇ ਬਿਆਨ ’ਚ ਅੱਗੇ ਕਿਹਾ ਕਿ ਅਸੀਂ ਸ਼ਾਇਦ ਦਰਸ਼ਕਾਂ ਨੂੰ ਭੁੱਲ ਰਹੇ ਹਾਂ। ਅਸੀਂ ਉਨ੍ਹਾਂ ਤੱਕ ਚੀਜ਼ਾਂ ਨੂੰ ਸਹੀ ਢੰਗ ਨਾਲ ਨਹੀਂ ਪਹੁੰਚਾ ਰਹੇ।

ਹੁਣ ਤੱਕ ਸਿਨੇਮਾ ’ਚ ਕਈ ਲੋਕਾਂ ਨੇ ਕਿਹਾ ਹੈ ਕਿ ਭਾਵੇਂ ਸਿਨੇਮਾਂ ਹੋਵੇ ਭਾਵੇਂ ਓ.ਟੀ.ਟੀ ਬਾਪ-ਬਾਪ ਰਹੇਗਾ ਬਾਕੀ ਦੇ ਪਰਿਵਾਰ ਦੇ ਮੈਂਬਰ, ਪਰਿਵਾਰ ਦੇ ਮੈਂਬਰ ਹੀ ਰਹਿਣਗੇ। ਆਪਣੀ ਗੱਲ ਨੂੰ ਹੋਰ ਅੱਗੇ ਰੱਖਦਿਆਂ ਉਨ੍ਹਾਂ ਕਿਹਾ ਕਿ 70 ਫ਼ੀਸਦੀ ਭਾਰਤੀ ਦਰਸ਼ਕ ਸੀਟੀ ਵਜਾਉਦੇ ਹਨ। ਅਦਾਕਾਰ ਦਾ ਸ਼ਾਟ ਇਕ ਤੇਜ਼ ਰਫ਼ਤਾਰ ਦੀ ਤਰ੍ਹਾਂ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਮੱਗਰੀ ਦਾ ਇਕ ਅਜਿਹਾ ਹਿੱਸਾ ਹੈ ਜਿਸ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਹਮੇਸ਼ਾ ਬਾਲੀਵੁੱਡ ਹੀ ਰਹੇਗਾ। ਜੇਕਰ ਤੁਸੀਂ ਭਾਰਤ ਨੂੰ ਜਾਣਦੇ ਹੋ ਤਾਂ ਤੁਹਾਨੂੰ ਬਾਲੀਵੁੱਡ ਦੇ ਅਦਾਕਾਰਾਂ ਨੂੰ ਵੀ ਪਛਾਣਨਾ ਹੋਵੇਗਾ। ਇਹ ਇਕ ਅਜਿਹਾ ਸਫ਼ਰ ਹੈ ਜਿੱਥੇ ਸਾਨੂੰ ਚੰਗੀ ਸਮੱਗਰੀ ਪ੍ਰਦਾਨ ਕਰਨ ਲਈ ਦੁਬਾਰਾ ਸੋਚਣਾ ਹੈ।


Anuradha

Content Editor

Related News