ਗੁਟਖਾ ਦੇ ਐਡ 'ਚ ਯੂਜ਼ਰ ਨੇ ਸੁਨੀਲ ਸ਼ੈੱਟੀ ਨੂੰ ਗਲਤੀ ਨਾਲ ਕੀਤਾ ਟੈਗ ਤਾਂ ਭੜਕੇ ਅਦਾਕਾਰ ਨੇ ਲਗਾਈ ਕਲਾਸ

Tuesday, May 10, 2022 - 12:29 PM (IST)

ਗੁਟਖਾ ਦੇ ਐਡ 'ਚ ਯੂਜ਼ਰ ਨੇ ਸੁਨੀਲ ਸ਼ੈੱਟੀ ਨੂੰ ਗਲਤੀ ਨਾਲ ਕੀਤਾ ਟੈਗ ਤਾਂ ਭੜਕੇ ਅਦਾਕਾਰ ਨੇ ਲਗਾਈ ਕਲਾਸ

ਮੁੰਬਈ- ਅਦਾਕਾਰ ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਬੀਤੇ ਦਿਨੀਂ ਤੰਬਾਕੂ ਦਾ ਵਿਗਿਆਪਨ ਕਰਨ ਨੂੰ ਲੈ ਕੇ ਖੂਬ ਟਰੋਲ ਹੋਏ ਸਨ ਜਿਸ ਤੋਂ ਬਾਅਦ ਅਕਸ਼ੈ ਨੇ ਤੰਬਾਕੂ ਦੇ ਐਡ ਤੋਂ ਪਿੱਛੇ ਹੱਟਣ ਦਾ ਫ਼ੈਸਲਾ ਲੈ ਲਿਆ ਸੀ। ਹਾਲਾਂਕਿ ਹੁਣ ਵੀ ਇਹ ਮਾਮਲਾ ਠੰਡਾ ਨਹੀਂ ਪਿਆ ਹੈ। ਪ੍ਰਸ਼ੰਸਕ ਲਗਾਤਾਰ ਕੋਈ ਨਾ ਕੋਈ ਟਵੀਟ ਕਰਕੇ ਸਿਤਾਰਿਆਂ ਦੀ ਲੱਤ ਖਿੱਚ ਰਹੇ ਹਨ। ਇਸ ਵਿਚਾਲੇ ਇਕ ਯੂਜ਼ਰ ਨੇ ਤੰਬਾਕੂ ਐਡ ਦੇ ਲਈ ਅਜੇ ਦੇਵਗਨ ਦੀ ਬਜਾਏ ਗਲਤੀ ਨਾਲ ਸੁਨੀਲ ਸ਼ੈੱਟੀ ਨੂੰ ਟੈਗ ਕਰ ਦਿੱਤਾ, ਜਿਸ ਤੋਂ ਬਾਅਦ ਭੜਕੇ ਅਦਾਕਾਰ ਨੇ ਯੂਜ਼ਰ ਦੀ ਕਲਾਸ ਲਗਾ ਦਿੱਤੀ। 

PunjabKesari
ਦਰਅਸਲ ਇਕ ਯੂਜ਼ਰ ਨੇ ਹਾਲ ਹੀ 'ਚ ਸੜਕ ਕਿਨਾਰੇ ਲੱਗੇ ਇਕ ਵੱਡੇ ਜਿਹੇ ਹੋਰਡਿੰਗ ਦੀ ਫੋਟੋ ਟਵੀਟ ਕੀਤੀ ਅਤੇ ਉਸ 'ਚ ਇਨ੍ਹਾਂ ਤਿੰਨੇ ਸਿਤਾਰਿਆਂ ਨੂੰ ਟੈਗ ਕਰਦੇ ਹੋਏ ਉਨ੍ਹਾਂ 'ਤੇ ਨਿਸ਼ਾਨਾ ਵਿਨ੍ਹਿਆ ਪਰ ਇਸ ਯੂਜ਼ਰ ਨੇ ਗਲਤੀ ਨਾਲ ਅਜੇ ਦੇਵਗਨ ਦੀ ਬਜਾਏ ਸੁਨੀਲ ਸ਼ੈੱਟੀ ਨੂੰ ਟੈਗ ਕਰ ਦਿੱਤਾ। ਫੋਟੋ ਸਾਂਝੀ ਕਰਦੇ ਹੋਏ ਉਸ ਨੇ ਲਿਖਿਆ-' ਇੰਨੇ ਐਡ ਦੇਖ ਲਏ ਇਸ ਹਾਈਵੇ 'ਤੇ ਕਿ ਹੁਣ ਗੁਟਖਾ ਖਾਣ ਦਾ ਮਨ ਕਰ ਰਿਹਾ ਹੈ। 'ਹੈਲੋ#GutkaKingsofIndia ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ, ਤੁਹਾਡੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਰਾਸ਼ਟਰ ਦੀ ਅਗਵਾਈ ਕਰਨ ਲਈ ਤੁਹਾਡੇ 'ਤੇ ਸ਼ਰਮ ਆਉਣੀ ਚਾਹੀਦੀ ਹੈ। ਭਾਰਤ ਨੂੰ ਕੈਂਸਰ ਵਾਲੇ ਦੇਸ਼ ਵੱਲ ਨਾ ਲਿਜਾਓ ਮੂਰਖੋਂ'।

PunjabKesari
ਇਸ ਟਵੀਟ ਨੂੰ ਦੇਖਣ ਤੋਂ ਬਾਅਦ ਸੁਨੀਲ ਸ਼ੈੱਟੀ ਵੀ ਚੁੱਪ ਨਹੀਂ ਬੈਠੇ। ਉਨ੍ਹਾਂ ਨੇ ਯੂਜ਼ਰ ਨੂੰ ਕਰਾਰ ਜਵਾਬ ਦਿੰਦੇ ਹੋਏ ਲਿਖਿਆ-'ਭਾਈ ਤੂੰ ਆਪਣਾ ਚਸ਼ਮਾ ਐਡਜਸਟ ਕਰ ਲੇ ਜਾਂ ਬਦਲ ਦੇ'।

 

ਸੁਨੀਲ ਸ਼ੈੱਟੀ ਦੇ ਇਸ ਜਵਾਬ ਤੋਂ ਬਾਅਦ ਯੂਜ਼ਰ ਨੂੰ ਅਦਾਕਾਰ ਤੋਂ ਮੁਆਫ਼ੀ ਮੰਗਣੀ ਪਈ ਅਤੇ ਦੱਸਿਆ ਕਿ ਉਹ ਉਨ੍ਹਾਂ ਦਾ ਪ੍ਰਸ਼ੰਸਕ ਹੈ। ਉਸ ਨੇ ਲਿਖਿਆ-'ਹੈਲੋ ਸੁਨੀਲ ਸ਼ੈੱਟੀ'। ਸੋਰੀ ਉਹ ਮਿਸਟੈਗ ਹੋ ਗਿਆ ਸੀ ਅਤੇ ਮੇਰਾ ਇਰਾਦਾ ਤੁਹਾਨੂੰ ਹਰਟ ਕਰਨ ਦਾ ਨਹੀਂ ਸੀ। ਢੇਰ ਸਾਰਾ ਪਿਆਰ। ਉਹ ਅਜੇ ਦੇਵਗਨ ਹੋਣ ਚਾਹੀਦਾ ਸੀ। ਕਿਉਂਕਿ ਮੈਂ ਤੁਹਾਡਾ ਪ੍ਰਸ਼ੰਸਕ ਹਾਂ, ਇਸ ਲਈ ਟੈਗ ਲਿਸਟ 'ਚ ਤੁਹਾਡਾ ਨਾਂ ਸਭ ਤੋਂ ਉੱਪਰ ਹੈ। ਇਸ ਟਵੀਟ ਤੋਂ ਬਾਅਦ ਅਦਾਕਾਰ ਨੇ ਯੂਜ਼ਰ ਨੂੰ ਮੁਆਫ਼ ਕਰ ਦਿੱਤਾ ਅਤੇ ਰਿਪਲਾਈ 'ਚ ਹੱਥ ਜੋੜਣ ਵਾਲਾ ਇਮੋਜ਼ੀ ਬਣਾਇਆ। 
 

 


author

Aarti dhillon

Content Editor

Related News