ਸੁਨੀਲ ਗਰੋਵਰ ਦੀਆਂ ਹੋਈਆਂ 4 ਬਾਈਪਾਸ ਸਰਜਰੀਆਂ, ਹਾਰਟ ’ਚ ਬਲਾਕੇਜ ਦੇ ਨਾਲ ਹੋਇਆ ਸੀ ਕੋਰੋਨਾ

02/03/2022 7:19:18 PM

ਮੁੰਬਈ (ਬਿਊਰੋ)– ਕਾਮੇਡੀਅਨ ਸੁਨੀਲ ਗਰੋਵਰ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਵੀਰਵਾਰ ਨੂੰ ਹਸਪਤਾਲ ਤੋਂ ਬਾਹਰ ਆ ਗਏ ਹਨ। ਹਸਪਤਾਲ ਤੋਂ ਬਾਹਰ ਆਉਂਦਿਆਂ ਹੀ ਸੁਨੀਲ ਗਰੋਵਰ ਦੀ ਪਹਿਲੀ ਝਲਕ ਸਾਹਮਣੇ ਆਈ ਹੈ।

ਤਸਵੀਰ ’ਚ ਸੁਨੀਲ ਹੱਥਾਂ ਨਾਲ ਦਿਲ ਬਣਾਉਂਦੇ ਪੈਪਰਾਜ਼ੀ ਨੂੰ ਪੋਜ਼ ਦੇ ਰਹੇ ਹਨ। ਸੁਨੀਲ ਦੀਆਂ ਇਹ ਤਸਵੀਰਾਂ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕ ਥੋੜ੍ਹੇ ਭਾਵੁਕ ਜ਼ਰੂਰ ਹੋ ਗਏ ਹਨ। ਉਹ ਸੁਨੀਲ ਗਰੋਵਰ ਦੀ ਰਿਕਵਰੀ ਲਈ ਦੁਆ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ

ਸੁਨੀਲ ਗਰੋਵਰ ਨੂੰ ਕੀ ਹੋਇਆ ਸੀ, ਇਸ ਦੀ ਪੂਰੀ ਜਾਣਕਾਰੀ ਸਾਹਮਣੇ ਆਈ ਹੈ। ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੁਨੀਲ ਗਰੋਵਰ 8 ਜਨਵਰੀ ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ’ਚ ਚੈੱਕਅੱਪ ਲਈ ਗਏ ਸਨ, ਜਿਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ Heart Enzyme (Teoponin T) ਲੈਵਲ ਵਧਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਮਾਲਕਣ ਹੈ ‘ਬਿੱਗ ਬੌਸ 15’ ਦੀ ਜੇਤੂ ਤੇਜਸਵੀ ਪ੍ਰਕਾਸ਼, ਸ਼ੋਅ ਲਈ ਮਿਲੇ ਇੰਨੇ ਪੈਸੇ

ਉਨ੍ਹਾਂ ਨੂੰ NSTEMI (ਇਕ ਤਰ੍ਹਾਂ ਦਾ ਹਾਰਟ ਅਟੈਕ) ਸੀ। ਇਸ ਦੌਰਾਨ ਸੁਨੀਲ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ। ਸ਼ੁਰੂਆਤ ’ਚ ਸੁਨੀਲ ਗਰੋਵਰ ਨੂੰ ਦਵਾਈਆਂ ’ਤੇ ਰੱਖਿਆ ਗਿਆ, ਫਿਰ 12 ਦਿਨਾਂ ਬਾਅਦ ਉਨ੍ਹਾਂ ਦਾ Coronary Angiogram ਕੀਤਾ ਗਿਆ, ਜਿਸ ’ਚ ਕਾਮੇਡੀਅਨ ਦੇ ਹਾਰਟ ’ਚ ਬਲਾਕੇਜ ਹੋਣ ਦੀ ਗੱਲ ਸਾਹਮਣੇ ਆਈ।

ਸੁਨੀਲ ਗਰੋਵਰ ਦੀਆਂ 4 ਬਾਈਪਾਸ ਸਰਜੀਆਂ ਹੋਈਆਂ ਹਨ। ਸਰਜਰੀ ਦੇ 7 ਦਿਨਾਂ ਬਾਅਦ ਸੁਨੀਲ ਗਰੋਵਰ ਨੂੰ 3 ਫਰਵਰੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News