ਡਾ. ਮਸ਼ਹੂਰ ਗੁਲਾਟੀ ਬਣ ਕੇ ਸੁਨੀਲ ਗਰੋਵਰ ਨੇ ਕੀਤੀ ਟੀ. ਵੀ. ’ਤੇ ਧਮਾਕੇਦਾਰ ਵਾਪਸੀ, ਵੀਡੀਓ ਆਈ ਸਾਹਮਣੇ

Thursday, Jul 21, 2022 - 01:26 PM (IST)

ਡਾ. ਮਸ਼ਹੂਰ ਗੁਲਾਟੀ ਬਣ ਕੇ ਸੁਨੀਲ ਗਰੋਵਰ ਨੇ ਕੀਤੀ ਟੀ. ਵੀ. ’ਤੇ ਧਮਾਕੇਦਾਰ ਵਾਪਸੀ, ਵੀਡੀਓ ਆਈ ਸਾਹਮਣੇ

ਮੁੰਬਈ (ਬਿਊਰੋ)– ਡਾ. ਮਸ਼ਹੂਰ ਗੁਲਾਟੀ ਬਣ ਕੇ ਘਰ-ਘਰ ’ਚ ਮਸ਼ਹੂਰ ਸੁਨੀਲ ਗਰੋਵਰ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਮੀ ਹੈ। ਗੁੱਥੀ ਹੋਵੇ ਜਾਂ ਫਿਰ ਡਾ. ਮਸ਼ਹੂਰ ਗੁਲਾਟੀ ਟੀ. ਵੀ. ’ਤੇ ਉਹ ਜਿਸ ਵੀ ਕਿਰਦਾਰ ’ਚ ਆਏ, ਉਨ੍ਹਾਂ ਨੇ ਲੋਕਾਂ ਨੂੰ ਹਸਾਉਣ ’ਤੇ ਮਜਬੂਰ ਕਰ ਦਿੱਤਾ। ਲੋਕ ਲੰਮੇ ਸਮੇਂ ਤੋਂ ਸੁਨੀਲ ਗਰੋਵਾਰ ਦੇ ਟੀ. ਵੀ. ’ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ।

ਕਈ ਵਾਰ ਇਹ ਖ਼ਬਰਾਂ ਵੀ ਆਈਆਂ ਕਿ ਕਪਿਲ ਸ਼ਰਮਾ ਦੇ ਸ਼ੋਅ ’ਚ ਡਾ. ਮਸ਼ਹੂਰ ਗੁਲਾਟੀ ਬਣ ਕੇ ਸੁਨੀਲ ਗਰੋਵਰ ਵਾਪਸ ਆ ਸਕਦੇ ਹਨ ਪਰ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਪਰ ਹੁਣ ਡਾ. ਮਸ਼ਹੂਰ ਗੁਲਾਟੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ, ਜੋ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਚਿਹਰਿਆਂ ’ਤੇ ਵੱਡੀ ਮੁਸਕਾਨ ਲੈ ਕੇ ਆ ਗਿਆ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

ਸੁਨੀਲ ਗਰੋਵਰ ਨੇ ਟੀ. ਵੀ. ’ਤੇ ਡਾ. ਮਸ਼ਹੂਰ ਗੁਲਾਟੀ ਦੇ ਰੂਪ ’ਚ ਟੀ. ਵੀ. ’ਤੇ ਇਕ ਵਾਰ ਮੁੜ ਤੋਂ ਧਮਾਕੇਦਾਰ ਵਾਪਸੀ ਕੀਤੀ ਹੈ। ਸੋਨੀ ਟੀ. ਵੀ. ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਇੰਡੀਅਨ ਲਾਫਟਰ ਚੈਂਪੀਅਨ’ ਦਾ ਇਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ’ਚ ਡਾ. ਗੁਲਾਟੀ ਬਣੇ ਸੁਨੀਲ ਗਰੋਵਰ ਨੂੰ ਦੇਖ ਕੇ ਸੈੱਟ ’ਤੇ ਮੌਜੂਦ ਲੋਕਾਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਆ ਗਈ।

ਜਿਥੇ ਆਪਣੀ ਨਰਸ ਲਾਟਰੀ ਨੂੰ ਦੇਖ ਕੇ ਸੁਨੀਲ ਗਰੋਵਰ ਨੇ ਹਾਸਾ ਪਾਉਂਦਿਆਂ ਕਿਹਾ ਕਿ ਹੁਣ ਤਾਂ ਐਂਕਰਿੰਗ ਦੀ ਨੌਕਰੀ ਮਿਲ ਗਈ ਹੈ, ਤੇਰੀ ਤਾਂ ਲਾਟਰੀ ਲੱਗ ਗਈ ਹੈ, ਉਥੇ ਅਰਚਨਾ ਪੂਰਨ ਸਿੰਘ ਨਾਲ ਵੀ ਉਨ੍ਹਾਂ ਦੀ ਮਸਤੀ ਦੇਖਣ ਨੂੰ ਮਿਲੀ।

ਡਾ. ਮਸ਼ਹੂਰ ਗੁਲਾਟੀ ਦੇ ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਚਿਹਰਿਆਂ ’ਤੇ ਇਕ ਵੱਡੀ ਮੁਸਕਾਨ ਆ ਗਈ ਹੈ। ਟੀ. ਵੀ. ’ਤੇ ਇਕ ਵਾਰ ਮੁੜ ਸੁਨੀਲ ਗਰੋਵਰ ਨੂੰ ਦੇਖ ਕੇ ਹਰ ਕੋਈ ਬਹੁਤ ਹੀ ਖ਼ੁਸ਼ ਹੈ। ਇਕ ਯੂਜ਼ਰ ਨੇ ਲਿਖਿਆ, ‘‘ਮਸ਼ਹੂਰ ਗੁਲਾਟੀ ਫਾਈਨਲੀ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਪਲੀਜ਼ ਤੁਸੀਂ ਕਪਿਲ ਸ਼ਰਮਾ ਦੇ ਸ਼ੋਅ ’ਚ ਵਾਪਸ ਆ ਜਾਓ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਹ ਦਰਸ਼ਕਾਂ ਲਈ ਸਭ ਤੋਂ ਇਮੋਸ਼ਨਲ ਪਲ ਹੈ, ਜੋ ਅਦਾਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News