ਪੰਜਾਬੀ ਸੂਟ ''ਚ ਸੁਨੰਦਾ ਸ਼ਰਮਾ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵਾਇਰਲ
Wednesday, Jun 24, 2020 - 03:36 PM (IST)

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੀ ਕਿਊਟ ਅਤੇ ਚੁਲਬੁਲੇ ਸੁਭਾਅ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ-ਇੱਕ ਕਰਕੇ ਉਨ੍ਹਾਂ ਨੇ 3 ਤਸਵੀਰਾਂ ਸ਼ਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, 'ਸੰਗ, ਕਮਜ਼ੋਰੀ ਨੀ ਤਾਕਤ ਹੁੰਦੀ ਐ, ਕੁੜੀ ਪੇਂਡੂ ਹੋਵੇ ਜਾਂ ਸ਼ਹਿਰੀ ਘਾਤਕ ਹੁੰਦੀ ਐ।'
ਦੂਜੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, 'ਹੁਣ ਦੇਖੀ ਕਿੱਥੇ ਤੱਕ ਲੈ ਕੇ ਜਾਂਦਾ, ਤੇਰਾ ਖਿਆਲ ਆਇਆ ਹੁਣੇ ਹੁਣੇ' ਅਤੇ ਤੀਜੀ ਤਸਵੀਰ ਨਾਲ ਲਿਖਿਆ, 'ਪਿਆਰ'। ਇਸ ਦੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਦਰਸ਼ਕਾਂ ਵਲੋਂ ਸੁਨੰਦਾ ਸ਼ਰਮਾ ਦੀਆਂ ਇਹ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਸੁਨੰਦਾ ਸ਼ਰਮਾ ਪੀਲੇ ਰੰਗ ਦੇ ਪੰਜਾਬੀ ਸੂਟ 'ਚ ਬਹੁਤ ਹੀ ਦਿਲਕਸ਼ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ 'ਮੋਰਨੀ', 'ਜਾਨੀ ਤੇਰਾ ਨਾਂਅ', 'ਸੈਂਡਲ', 'ਬੈਨ', 'ਪਟਾਕੇ', 'ਕੋਕੇ', 'ਦੂਜੀ ਵਾਰ ਪਿਆਰ' ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ।