ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼

Tuesday, Mar 11, 2025 - 09:38 AM (IST)

ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼

ਚੰਡੀਗੜ੍ਹ (ਅੰਕੁਰ) : ਗਾਇਕਾ ਸੁਨੰਦਾ ਸ਼ਰਮਾ ਨੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੀ ਗ੍ਰਿਫ਼ਤਾਰੀ ’ਤੇ ਪੰਜਾਬ ਪੁਲਸ ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ ਹੈ ਕਿ ਸੀ.ਐੱਮ. ਸਾਹਿਬ ਦਾ ਬਹੁਤ-ਬਹੁਤ ਧੰਨਵਾਦ, ਜੋ ਉਨ੍ਹਾਂ ਨੇ ਮੇਰੀ ਗੱਲ ਸੁਣੀ, ਮੇਰੀ ਗੱਲ ਨੂੰ ਤਵੱਜੋ ਦਿੱਤੀ ਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਮੇਰੀ ਗੱਲ ਨਹੀਂ ਸੁਣੀ ਸਗੋਂ ਤੁਸੀਂ ਉਨ੍ਹਾਂ ਕਈ ਔਰਤਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ, ਜੋ ਕਦੇ ਆਪਣੇ ਹੱਕ ਲਈ ਨਹੀਂ ਬੋਲ ਸਕੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਸਾਥ ਬਹੁਤ ਮਾਇਨੇ ਰੱਖਦਾ ਸੀ।

ਇਹ ਵੀ ਪੜ੍ਹੋ: ਨਗਰ ਨਿਗਮ ਦਾ ਵੱਡਾ ਐਕਸ਼ਨ, ਹਨੀ ਸਿੰਘ ਦੇ ਕੰਸਰਟ ਦਾ 1 ਕਰੋੜ ਦਾ ਸਾਮਾਨ ਜ਼ਬਤ, ਜਾਣੋ ਕੀ ਹੈ ਵਜ੍ਹਾ

PunjabKesari

ਇਸ ਤੋਂ ਇਲਾਵਾ ਉਸ ਨੇ ਇਹ ਵੀ ਲਿਖਿਆ ਕਿ ਇਹ ਮਸਲਾ ਇਕੱਲੇ ਕਿਸੇ ਇਕਰਾਰਨਾਮੇ ਜਾਂ ਪੈਸਿਆਂ ਦਾ ਨਹੀਂ। ਇਹ ਮਸਲਾ ਹੈ, ਜੋ ਮੈਨੂੰ ਬਿਮਾਰ ਕੀਤਾ ਗਿਆ। ਇਹ ਹਰ ਉਸ ਕਲਾਕਾਰ ਦਾ ਮਸਲਾ ਹੈ, ਜੋ ਇਕ ਮੱਧ ਵਰਗੀ ਪਰਿਵਾਰ ਤੋਂ ਆਉਂਦਾ ਹੈ ਸੁਪਨੇ ਲੈ ਕੇ ਤੇ ਇਹੋ ਜਿਹੇ ਮਗਰਮੱਛਾਂ ਦੇ ਜਾਲ ’ਚ ਫਸ ਜਾਂਦਾ ਹੈ। ਇਹ ਸਾਡੇ ਕੋਲੋਂ ਹੱਡ-ਤੋੜ ਮਿਹਨਤ ਕਰਵਾਉਂਦੇ ਹਨ ਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਹਨ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ। ਕਹਿੰਦੇ ਨੇ ਇਹਨੂੰ ਰੋਟੀ ਪਾਈ ਐ ਮੈਂ, ਚੱਪਲਾਂ ’ਚ ਆਈ ਸੀ, ਹੇ ਵਾਹਿਗੁਰੂ...ਤੇਰੇ ਬਣਾਏ ਬੰਦੇ ਆਪਣੇ ਆਪ ਨੂੰ ਤੇਰੇ ਤੋਂ ਉੱਤੇ ਦੱਸਦੇ ਨੇ।

ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਨੇ CM ਮਾਨ ਲਈ ਪਾਈ ਪੋਸਟ, ਕਿਹਾ- ਬਹੁਤ-ਬਹੁਤ ਧੰਨਵਾਦ, ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ

ਉਸ ਨੇ ਕਿਹਾ ਕਿ ਇਨ੍ਹਾਂ ਨੇ ਮੈਨੂੰ ਬਿਮਾਰ ਕਰ ਦਿੱਤਾ। ਕਮਰੇ ’ਚ ਵੜ-ਵੜ ਰੋਈਂ ਹਾਂ ਮੈਂ ਇਕੱਲੀ। ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਹੱਸਦੀ-ਵੱਸਦੀ ਲੋਕਾਂ ਅੱਗੇ ਆਉਂਦੀ ਰਹੀ। ਉਸ ਨੇ ਕਿਹਾ ਕਿ ਮੈਂ ਸਿਆਣੀ ਸੀ ਇਸ ਗੱਲ ਨੂੰ ਲੈ ਕੇ, ਜੇ ਮੈਂ ਰੋਂਦੀ ਲੋਕਾਂ ਸਾਹਮਣੇ ਆਈ ਤਾਂ ਇਕ ਮਗਰਮੱਛ ਤੋਂ ਨਿਕਲ ਕੇ ਦੂਜੇ ਮਗਰਮੱਛ ਦੇ ਜਾਲ ’ਚ ਫਸ ਜਾਵਾਂਗੀ। ਪਤਾ ਨਹੀਂ ਮੇਰੇ ਵਰਗੇ ਕਿੰਨੇ ਹੀ ਹੋਰ ਬਚੇ ਨੇ, ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਨੇ, ਸਾਰੇ ਆਓ ਅੱਜ ਬਾਹਰ, ਇਹ ਦੌਰ ਸਾਡਾ ਹੈ, ਇਹ ਮਿਹਨਤ ਸਾਡੀ ਹੈ ਤੇ ਇਸ ਦਾ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਮਗਰੋਂ ਹੁਣ ਪੰਜਾਬੀ ਸਿੰਗਰ ਕਾਕਾ ਨੇ ਪਾਈ ਪੋਸਟ, ਕਿਹਾ- ਮੇਰੇ ਨਾਲ ਵੀ ਹੋਇਆ Fraud

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News