ਸੋਨੂੰ ਸੂਦ ਨਾਲ ਸੁਨੰਦਾ ਸ਼ਰਮਾ ਦੇ ਨਵੇਂ ਪ੍ਰੋਜੈਕਟ ਦਾ ਐਲਾਨ, ਸਾਹਮਣੇ ਆਈ ਪਹਿਲੀ ਝਲਕ

Sunday, Jan 10, 2021 - 11:32 AM (IST)

ਸੋਨੂੰ ਸੂਦ ਨਾਲ ਸੁਨੰਦਾ ਸ਼ਰਮਾ ਦੇ ਨਵੇਂ ਪ੍ਰੋਜੈਕਟ ਦਾ ਐਲਾਨ, ਸਾਹਮਣੇ ਆਈ ਪਹਿਲੀ ਝਲਕ

ਮੁੰਬਈ (ਬਿਊਰੋ) —  ਬਾਲੀਵੁੱਡ ਫ਼ਿਲਮ ਅਦਾਕਾਰ ਸੋਨੂੰ ਸੂਦ ਤੇ ਪੰਜਾਬੀ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਦਾ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸੋਨੂੰ ਸੂਦ ਨੇ ਸੁਨੰਦਾ ਸ਼ਰਮਾ ਨੂੰ ਆਪਣੀਆਂ ਬਾਹਾਂ 'ਚ ਚੁੱਕਿਆ ਹੋਇਆ ਹੈ। ਦਰਅਸਲ, ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇਕ ਗੀਤ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਨੇ ਗੀਤ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟਰ 'ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁੱਕਿਆ ਹੋਇਆ ਹੈ ਤੇ ਟਰੇਨ ਦੇ ਸਾਹਮਣੇ ਪੋਸਟਰ ਇਕ ਦਮ ਬਾਲੀਵੁੱਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।

PunjabKesari
ਦੱਸ ਦਈਏ ਕਿ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੇ ਗੀਤ ਦਾ ਨਾਮ 'ਪਾਗਲ ਨਹੀਂ ਹੋਣਾ' ਹੈ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਹੈ। ਹੁਣ ਇਹ ਗੀਤ ਹਿੰਦੀ ਹੈ ਜਾਂ ਇੱਕ ਅਜਿਹਾ ਪੰਜਾਬੀ ਗੀਤ, ਜਿਸ ਨੂੰ ਨੈਸ਼ਨਲ ਲੈਵਲ 'ਤੇ ਰਿਲੀਜ਼ ਕੀਤਾ ਜਾਏਗਾ ਉਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਪੋਸਟਰ ਨੇ ਸਭ ਦਾ ਉਤਸ਼ਾਹ ਜ਼ਰੂਰ ਵਧਾ ਦਿੱਤਾ ਹੈ।

PunjabKesari
ਤਾਲਾਬੰਦੀ ਦੌਰਾਨ ਸਭ ਦੀ ਮਦਦ ਕਰਕੇ ਸੋਨੂੰ ਸੂਦ ਨੇ ਖ਼ੂਬ ਤਰੀਫ਼ਾਂ ਬਟੋਰੀਆਂ ਅਤੇ ਹੁਣ ਦਰਸ਼ਕਾਂ ਨੂੰ ਸੋਨੂੰ ਸੂਦ ਦੇ ਅਗਲੇ ਪ੍ਰੋਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਸੋਨੂੰ ਦੀ ਫ਼ਿਲਮ 'ਕਿਸਾਨ' ਦਾ ਵੀ ਐਲਾਨ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News