ਸੁੱਖੀ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੋਕਾਂ ਦਾ ਭੁਲੇਖਾ ਕੀਤਾ ਦੂਰ, ਲਿਖਿਆ ਇਹ ਨੋਟ

Saturday, Sep 18, 2021 - 02:07 PM (IST)

ਸੁੱਖੀ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲੋਕਾਂ ਦਾ ਭੁਲੇਖਾ ਕੀਤਾ ਦੂਰ, ਲਿਖਿਆ ਇਹ ਨੋਟ

ਚੰਡੀਗੜ੍ਹ (ਬਿਊਰੋ)– ਮਿਊਜ਼ਿਕ ਡਾਇਰੈਕਟਰ ਤੇ ਗਾਇਕ ਸੁੱਖੀ ਦੀ ਸੋਸ਼ਲ ਮੀਡੀਆ ’ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸੁੱਖੀ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਅਕਸਰ ਕੁਝ ਨਾ ਕੁਝ ਸਾਂਝਾ ਜ਼ਰੂਰ ਕਰਦੇ ਰਹਿੰਦੇ ਹਨ।

ਹਾਲ ਹੀ ’ਚ ਜੋ ਪੋਸਟ ਸੁੱਖੀ ਨੇ ਸਾਂਝੀ ਕੀਤੀ ਹੈ, ਉਹ ਉਸ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਹੈ। ਅਸਲ ’ਚ ਸੁੱਖੀ ਨੇ ਇਸ ਪੋਸਟ ’ਚ ਮੁਕਤਾ ਚੋਪੜਾ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸੁੱਖੀ ਨੇ ਕਿਹਾ ਕਿ ਮੁਕਤਾ ਚੋਪੜਾ ਤੇ ਉਹ ਹੁਣ ਇਕੱਠੇ ਨਹੀਂ ਹਨ ਤੇ ਦੋਵਾਂ ਨੂੰ ਕੱਪਲ ਤਸਵੀਰਾਂ ’ਚ ਟੈਗ ਨਾ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਮਿਲ ਕੇ ਕਰਨਗੇ ਵੱਡਾ ਧਮਾਕਾ!

ਸੁੱਖੀ ਨੇ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ, ‘ਮੈਂ ਇਹ ਇਸ ਲਈ ਪੋਸਟ ਕਰ ਰਿਹਾ ਹਾਂ ਤਾਂ ਕਿ ਲੋਕ ਤੇ ਫੈਨ ਪੇਜ ਇਹ ਜਾਣ ਸਕਣ ਕਿ ਮੈਂ ਤੇ ਮੁਕਤਾ ਚੋਪੜਾ ਪਿਛਲੇ ਲੰਮੇ ਸਮੇਂ ਤੋਂ ਇਕੱਠੇ ਨਹੀਂ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਕੱਪਲਜ਼ ਤਸਵੀਰਾਂ ’ਚ ਟੈਗ ਨਾ ਕੀਤਾ ਜਾਵੇ। ਅਸੀਂ ਅੱਗੇ ਵੱਧ ਚੁੱਕੇ ਹਾਂ। ਅਸੀਂ ਆਪਣੇ ਕਰੀਅਰ ’ਤੇ ਧਿਆਨ ਦੇ ਰਹੇ ਹਾਂ।’

PunjabKesari

ਸੁੱਖੀ ਨੇ ਅੱਗੇ ਲਿਖਿਆ, ‘ਇਸ ’ਚ ਕਿਸੇ ਦੀ ਕੋਈ ਗਲਤੀ ਨਹੀਂ। ਸਮੇਂ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਇਹ ਜ਼ਿੰਦਗੀ ਹੈ ਪਰ ਸਾਨੂੰ ਚੰਗੇ ਸਮੇਂ ਦਾ ਆਨੰਦ ਮਾਣਨਾ ਚਾਹੀਦਾ ਹੈ। ਮੇਰਾ ਇਸ ਪੋਸਟ ਨੂੰ ਸਾਂਝਾ ਕਰਨ ਦਾ ਇਕੋ ਮਕਸਦ ਹੈ ਕਿ ਲੋਕ ਤੇ ਫੈਨ ਪੇਜਾਂ ਵਾਲੇ ਇਹ ਸਮਝ ਸਕਣ ਕਿ ਸਾਨੂੰ ਟੈਗ ਨਾ ਕੀਤਾ ਜਾਵੇ, ਇਹ ਸਹੀ ਨਹੀਂ ਲੱਗਦਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News