ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’

Sunday, Oct 23, 2022 - 10:41 AM (IST)

ਮਹਾਠੱਗ ਸੁਕੇਸ਼ ਨੇ ਜੇਲ੍ਹ ਤੋਂ ਲਿਖੀ ਚਿੱਠੀ, ਜੈਕਲੀਨ ਨੂੰ ਲੈ ਕੇ ਕਿਹਾ– ‘ਉਹ ਮੇਰੇ ਤੋਂ ਪਿਆਰ ਚਾਹੁੰਦੀ ਸੀ ਤੇ...’

ਮੁੰਬਈ (ਬਿਊਰੋ)– ਮਹਾਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ’ਚ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਹੈ। ਸੁਕੇਸ਼ ਨਾਲ ਮਨੀ ਲਾਂਡਰਿੰਗ ਕੇਸ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਦੋਸ਼ਾਂ ਦੇ ਘੇਰੇ ’ਚ ਹੈ। ਸੁਕੇਸ਼ ਨੇ ਹੁਣ ਜੇਲ੍ਹ ਤੋਂ ਆਪਣੇ ਵਕੀਲ ਨੂੰ ਇਕ ਚਿੱਠੀ ਲਿਖੀ ਹੈ, ਜਿਸ ’ਚ ਸੁਕੇਸ਼ ਨੇ ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ।

ਸੁਕੇਸ਼ ਚੰਦਰਸ਼ੇਖਰ ਨੇ ਆਪਣੇ ਵਕੀਲ ਨੂੰ ਲਿਖੀ ਚਿੱਠੀ ’ਚ ਦੱਸਿਆ ਕਿ 200 ਕਰੋੜ ਰੁਪਏ ਦੇ ਘਪਲੇ ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਕੋਈ ਰੋਲ ਨਹੀਂ ਹੈ। ਉਸ ਨੇ ਚਿੱਠੀ ’ਚ ਦੱਸਿਆ ਹੈ ਕਿ ਉਨ੍ਹਾਂ ਨੇ ਜੈਕਲੀਨ ਨੂੰ ਜਿੰਨੇ ਵੀ ਮਹਿੰਗੇ ਤੋਹਫ਼ੇ ਦਿੱਤੇ, ਕਾਰ ਦਿੱਤੀ, ਉਹ ਸਾਰੇ ਉਸ ਨੇ ਅਦਾਕਾਰਾ ਨੂੰ ਇਕ ਰਿਸ਼ਤੇ ’ਚ ਹੋਣ ਦੇ ਤੌਰ ’ਤੇ ਦਿੱਤੇ ਸਨ। ਸੁਕੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਰੈਨਬੈਕਸੀ ਦੇ ਸਾਬਕਾ ਮਾਲਕ ਦੀ ਰਿਹਾਈ ਲਈ ਪੈਰਵੀ ਕਰਨ ਲਈ ਉਸ ਨੂੰ 200 ਕਰੋੜ ਰੁਪਏ ਦਿੱਤੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਹੋਇਆ ਡੇਂਗੂ, ਫ਼ਿਲਮ ਤੇ ਸ਼ੋਅ ਦੀ ਸ਼ੂਟਿੰਗ ਰੋਕੀ

ਸੁਕੇਸ਼ ਨੇ ਆਪਣੀ ਚਿੱਠੀ ’ਚ ਲਿਖਿਆ, ‘‘ਇਹ ਬੇਹੱਦ ਦੁੱਖ ਭਰੀ ਗੱਲ ਹੈ ਕਿ ਪੀ. ਐੱਮ. ਐੱਲ. ਏ. ਮਾਮਲੇ ’ਚ ਜੈਕਲੀਨ ਨੂੰ ਦੋਸ਼ੀ ਬਣਾਇਆ ਗਿਆ ਹੈ। ਮੈਂ ਪਹਿਲਾਂ ਹੀ ਸਾਫ ਤੌਰ ’ਤੇ ਕਿਹਾ ਹੈ ਕਿ ਅਸੀਂ ਇਕ ਰਿਸ਼ਤੇ ’ਚ ਸੀ ਤੇ ਮੈਂ ਉਸੇ ਰਿਸ਼ਤੇ ਦੇ ਤਹਿਤ ਜੈਕਲੀਨ ਤੇ ਉਸ ਦੇ ਪਰਿਵਾਰ ਨੂੰ ਤੋਹਫ਼ੇ ਦਿੱਤੇ ਸਨ। ਉਸ ਦਾ ਕੀ ਦੋਸ਼ ਹੈ?’’

ਸੁਕੇਸ਼ ਨੇ ਅੱਗੇ ਕਿਹਾ, ‘‘ਜੈਕਲੀਨ ਨੇ ਮੈਨੂੰ ਸਿਰਫ ਪਿਆਰ ਤੇ ਉਸ ਨਾਲ ਖੜ੍ਹੇ ਰਹਿਣ ਤੋਂ ਇਲਾਵਾ ਕਦੇ ਕੁਝ ਨਹੀਂ ਮੰਗਿਆ। ਜੈਕਲੀਨ ਤੇ ਉਸ ਦੇ ਪਰਿਵਾਰ ’ਤੇ ਖਰਚ ਕੀਤਾ ਗਿਆ ਇਕ-ਇਕ ਪੈਸਾ ਕਾਨੂੰਨੀ ਤੌਰ ’ਤੇ ਕਮਾਇਆ ਗਿਆ ਸੀ ਤੇ ਜਲਦ ਹੀ ਟ੍ਰਾਇਲ ਕੋਰਟ ’ਚ ਇਹ ਸਾਬਿਤ ਹੋ ਜਾਵੇਗਾ।’’

ਇਹ ਖ਼ਬਰ ਵੀ ਪੜ੍ਹੋ : 45 ਸਾਲ ਦੇ ਮੀਕਾ ਨੇ 12 ਸਾਲ ਦੀ ਅਦਾਕਾਰਾ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

ਸੁਕੇਸ਼ ਨੇ ਇਹ ਵੀ ਲਿਖਿਆ ਹੈ ਕਿ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਤੇ ਉਸ ਦੇ ਪਰਿਵਾਰ ਨੂੰ ਘੜੀਸਣ ਦੀ ਕੋਈ ਲੋੜ ਹੀ ਨਹੀਂ ਸੀ। ਸੁਕੇਸ਼ ਨੇ ਲਿਖਿਆ ਕਿ ਆਉਣ ਵਾਲੇ ਸਮੇਂ ’ਚ ਉਹ ਕੋਰਟ ’ਚ ਇਹ ਸਾਬਿਤ ਕਰ ਦੇਵੇਗਾ ਕਿ ਠੱਗੀ ਦੇ ਮਾਮਲੇ ’ਚ ਜੈਕਲੀਨ ਤੇ ਉਸ ਦੇ ਪਰਿਵਾਰ ਨੂੰ ਜ਼ਬਰਦਸਤੀ ਘੜੀਸਿਆ ਗਿਆ ਹੈ। ਇਸ ’ਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਸੁਕੇਸ਼ ਨੇ ਇਹ ਵੀ ਕਿਹਾ ਹੈ ਕਿ ਉਹ ਜੈਕਲੀਨ ਨੂੰ ਇਕ ਦਿਨ ਉਹ ਸਭ ਕੁਝ ਵਾਪਸ ਕਰ ਦੇਣਗੇ, ਜੋ ਉਸ ਨੇ ਗੁਆਇਆ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਬੇਗੁਨਾਹ ਸਾਬਿਤ ਕਰਕੇ ਰਹਿਣਗੇ। ਸੁਕੇਸ਼ ਨੇ ਆਪਣੇ ਖ਼ਿਲਾਫ਼ ਚੱਲ ਰਹੇ ਠੱਗੀ ਦੇ ਮਾਮਲੇ ਨੂੰ ਰਾਜਨੀਤਕ ਸਾਜ਼ਿਸ਼ ਦੱਸਿਆ ਹੈ।

ਜੈਕਲੀਨ ਫਰਨਾਂਡੀਜ਼ ਦੀ ਗੱਲ ਕਰੀਏ ਤਾਂ ਦੀਵਾਲੀ ਦੇ ਮੌਕੇ ’ਤੇ ਉਨ੍ਹਾਂ ਨੂੰ ਕੋਰਟ ਤੋਂ ਰਾਹਤ ਮਿਲੀ ਹੈ। 200 ਕਰੋੜ ਦੇ ਮਨੀ ਲਾਂਡਰਿੰਗ ਕੇਸ ’ਚ ਜੈਕਲੀਨ ਦੀ ਅਗਾਊਂ ਜ਼ਮਾਨਤ 10 ਨਵੰਬਰ ਤਕ ਵਧਾ ਦਿੱਤੀ ਗਈ ਹੈ। 22 ਅਕਤੂਬਰ ਨੂੰ ਮਨੀ ਲਾਂਡਰਿੰਗ ਕੇਸ ’ਚ ਜੈਕਲੀਨ ਕੋਰਟ ’ਤ ਪੇਸ਼ ਹੋਈ ਸੀ। ਕੋਰਟ ਨੇ ਜੈਕਲੀਨ ਦੀ ਬੇਲ ਵਧਾ ਦਿੱਤੀ ਹੈ। ਸੁਣਵਾਈ ਦੌਰਾਨ ਕੋਰਟ ਨੇ ਈ. ਡੀ. ਨੂੰ ਸਾਰੇ ਪੱਖਾਂ ਦੀ ਚਾਰਜਸ਼ੀਟ ਤੇ ਮਾਮਲੇ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਦੇਣ ਦਾ ਹੁਕਮ ਵੀ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News