ਸੁਕੇਸ਼ ਦੀ ਮੀਕਾ ਨੂੰ ਸਿੱਧੀ ਚਿਤਾਵਨੀ– ‘ਅਗਲੀ ਵਾਰ ਭੁਗਤਣਾ ਪਵੇਗਾ ਨਤੀਜਾ’, ਜਾਣੋ ਪੂਰਾ ਮਾਮਲਾ

Thursday, Oct 05, 2023 - 11:54 AM (IST)

ਸੁਕੇਸ਼ ਦੀ ਮੀਕਾ ਨੂੰ ਸਿੱਧੀ ਚਿਤਾਵਨੀ– ‘ਅਗਲੀ ਵਾਰ ਭੁਗਤਣਾ ਪਵੇਗਾ ਨਤੀਜਾ’, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ (ਅਨਸ)– ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜੇਲ ਤੋਂ ਭੇਜੇ ਗਏ ਇਕ ਪੱਤਰ ’ਚ ਗਾਇਕ ਮੀਕਾ ਸਿੰਘ ਨੂੰ ਚਿਤਾਵਨੀ ਦਿੱਤੀ ਹੈ। ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਸੁਕੇਸ਼ ਨੇ ਆਪਣੇ ਵਕੀਲ ਅਨੰਤ ਮਲਿਕ ਵਲੋਂ ਜਨਤਕ ਕੀਤੇ ਗਏ ਇਕ ਪੱਤਰ ਰਾਹੀਂ ਚਿਤਾਵਨੀ ਭੇਜੀ ਹੈ।

ਸੁਕੇਸ਼ ਨੇ ਲਿਖਿਆ, ‘‘ਮੀਕਾ, ਮੈਂ ਸਮਝ ਗਿਆ ਕਿ ਤੁਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸਭ ਤੋਂ ਪਹਿਲਾਂ ਕਹਾਣੀ ਇਹ ਹੈ, ਤੁਸੀਂ ਇਸ ’ਤੇ ਕੁਮੈਂਟ ਕਰਨ ’ਚ ਸਮਰੱਥ ਨਹੀਂ ਹੋ ਕਿ ਜੈਕਲੀਨ ਲਈ ਕੀ ਚੰਗਾ ਹੈ। ਮੈਨੂੰ ਤੁਹਾਡੇ ਕੁਮੈਂਟ ਬਾਰੇ ਪਤਾ ਲੱਗਾ, ਪਹਿਲਾਂ ਆਪਣੇ-ਆਪ ਨੂੰ ਦੇਖੋ, ਤੁਸੀਂ ਚੰਗੇ ਨਹੀਂ ਹੋ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ, ਸਭ ਸ਼ਰੇਆਮ ਹੈ ਪਰ ਤੁਹਾਡੇ ਕੋਲ ਬਹੁਤ ਸਾਰਾ ਕਚਰਾ ਹੈ, ਖ਼ਾਸ ਕਰਕੇ ਔਰਤਾਂ ਨਾਲ ਤੁਹਾਡੇ ਵਿਵਹਾਰ ਬਾਰੇ।’’

ਇਹ ਖ਼ਬਰ ਵੀ ਪੜ੍ਹੋ : ਮਹਾਦੇਵ ਸੱਟਾ ਸਕੈਮ ’ਚ ਰਣਬੀਰ ਹੀ ਨਹੀਂ, 17 ਕਲਾਕਾਰ ਤੇ 100 ਤੋਂ ਵੱਧ ਪ੍ਰਭਾਵਸ਼ਾਲੀ ਲੋਕ ਵੀ ED ਦੀ ਰਡਾਰ ’ਤੇ

ਸੁਕੇਸ਼ ਨੇ ਅੱਗੇ ਲਿਖਿਆ, ‘‘ਮੀਕਾ, ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਇੱਜ਼ਤ-ਮਾਣ ਦੀ ਰੱਖਿਆ ਕਰੋ ਤੇ ਦੂਜੇ ਲੋਕਾਂ ਦੀ ਜ਼ਿੰਦਗੀ ’ਚ ਦਖ਼ਲ ਦੇਣਾ ਬੰਦ ਕਰੋ। ਮੇਰੇ ਦੋਸਤ, ਅਗਲੀ ਵਾਰ ਅਜਿਹੀ ਸਲਾਹ ਨਹੀਂ ਮਿਲੇਗੀ, ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ, ਤੁਹਾਡਾ ਕਚਰਾ ਸ਼ਰੇਆਮ ਉਜਾਗਰ ਹੋ ਜਾਵੇਗਾ ਤੇ ਢੇਰ ਸਾਰੇ ਕਾਨੂੰਨੀ ਮੁਕੱਦਮੇ ਚੱਲਣਗੇ, ਜਿਸ ਨਾਲ ਤੁਸੀਂ ਦਿਵਾਲੀਆ ਹੋ ਜਾਓਗੇ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਮਿਸਟਰ ਮੀਕਾ ਸਿੰਘ।’’

PunjabKesari

ਦਰਅਸਲ, ਦੋਵਾਂ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਮੀਕਾ ਸਿੰਘ ਨੇ ਹਾਲੀਵੁੱਡ ਸਟਾਰ ਜੀਨ-ਕਲਾਊਡ ਵੈਨ ਡੇਮ ਨਾਲ ਜੈਕਲੀਨ ਫਰਨਾਂਡੀਜ਼ ਦੀ ਫੋਟੋ ’ਤੇ ਟਿੱਪਣੀ ਕੀਤੀ। ਮੀਕਾ ਨੇ ਜੈਕਲੀਨ ਦੀ ਇੰਸਟਾਗ੍ਰਾਮ ਪੋਸਟ ’ਤੇ ਕੁਮੈਂਟ ਕੀਤਾ ਸੀ ਕਿ ਤੁਸੀਂ ਬਹੁਤ ਖ਼ੂਬਸੂਰਤ ਲੱਗ ਰਹੇ ਹੋ, ਉਹ ਸੁਕੇਸ਼ ਤੋਂ ਕਾਫੀ ਬਿਹਤਰ ਹੈ। ਹਾਲਾਂਕਿ ਮੀਕਾ ਸਿੰਘ ਨੇ ਕੁਝ ਸਮੇਂ ਬਾਅਦ ਆਪਣੀ ਟਿੱਪਣੀ ਡਿਲੀਟ ਕਰ ਦਿੱਤੀ ਸੀ। ਇਸ ਟਿੱਪਣੀ ਦੇ ਜਵਾਬ ’ਚ ਸੁਕੇਸ਼ ਨੇ ਮੀਕਾ ਨੂੰ ਚਿਤਾਵਨੀ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸੁਕੇਸ਼ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News