ਕੀ ਜ਼ੋਇਆ ਅਖ਼ਤਰ ਦੀ ਫ਼ਿਲਮ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ ਸ਼ਾਹਰੁਖ਼ ਦੀ ਧੀ ਸੁਹਾਨਾ?

Monday, Feb 07, 2022 - 02:31 PM (IST)

ਕੀ ਜ਼ੋਇਆ ਅਖ਼ਤਰ ਦੀ ਫ਼ਿਲਮ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਹੈ ਸ਼ਾਹਰੁਖ਼ ਦੀ ਧੀ ਸੁਹਾਨਾ?

ਮੁੰਬਈ (ਬਿਊਰੋ)– ਸ਼ਾਹਰੁਖ਼ ਖ਼ਾਨ ਤੇ ਗੌਰੀ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਛਾਈ ਹੋਈ ਹੈ। ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਉਸ ਨੂੰ ਹਾਲ ਹੀ ’ਚ ਫ਼ਿਲਮੇਕਰ ਜ਼ੋਇਆ ਅਖ਼ਤਰ ਦੇ ਘਰ ਦੇ ਬਾਹਰ ਦੇਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਤੀ ਨਾਲ ਹਨੀਮੂਨ ਮਨਾਉਣ ਕਸ਼ਮੀਰ ਪਹੁੰਚੀ ਮੌਨੀ ਰਾਏ, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਅਜਿਹੇ ’ਚ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕਿ ਉਹ ਜ਼ੋਇਆ ਅਖ਼ਤਰ ਦੀ ਅਗਲੀ ਫ਼ਿਲਮ ’ਚ ਨਜ਼ਰ ਆਵੇਗੀ। ਇਸ ਦੌਰਾਨ ਸੁਹਾਨਾ ਟੈਂਕ ਟੌਪ ਤੇ ਕਾਰਗੋ ਪੈਂਟ ’ਚ ਨਜ਼ਰ ਆਈ। ਸੁਹਾਨਾ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਡੈਬਿਊ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਜ਼ੋਇਆ ਅਖ਼ਤਰ ਦੀ ਅਗਲੀ ਫ਼ਿਲਮ ਆਰਚੀ ਕਾਮਿਕਸ ਦੇ ਅਡੈਪਸ਼ਨ ’ਤੇ ਹੋਵੇਗੀ। ਇੰਨਾ ਹੀ ਨਹੀਂ, ਇਸ ਫ਼ਿਲਮ ’ਚ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਛੋਟੀ ਧੀ ਖ਼ੁਸ਼ੀ ਕਪੂਰ ਤੇ ਅਮਿਤਾਭ ਬੱਚਨ ਦੀ ਦੋਹਤੀ ਅਗਸਤਿਆ ਨੰਦਾ ਵੀ ਇਸ ਫ਼ਿਲਮ ’ਚ ਨਜ਼ਰ ਆ ਸਕਦੇ ਹਨ। ਅਜਿਹੇ ’ਚ ਇਹ ਫ਼ਿਲਮ ਇਨ੍ਹਾਂ ਤਿੰਨਾਂ ਸਟਾਰ ਕਿਡਸ ਦੀ ਲਾਂਚ ਸਾਬਿਤ ਹੋਵੇਗੀ।

 
 
 
 
 
 
 
 
 
 
 
 
 
 
 

A post shared by yogen shah (@yogenshah_s)

ਸੁਹਾਨਾ ਖ਼ਾਨ ਦੀ ਗੱਲ ਕਰੀਏ ਤਾਂ ਉਹ ਨਿਊਯਾਰਕ ’ਚ ਆਪਣੀ ਪੜ੍ਹਾਈ ਕਰ ਰਹੀ ਹੈ ਤੇ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸੁਹਾਨਾ ਆਪਣਾ ਅਦਾਕਾਰੀ ਡੈਬਿਊ ਸ਼ਾਰਟ ਫ਼ਿਲਮ ‘ਦਿ ਗ੍ਰੇਟ ਪਾਰਟ ਆਫ ਬਲਿਊ’ ਨਾਲ ਕਰ ਚੁੱਕੀ ਹੈ। ਸੁਹਾਨਾ ਖ਼ਾਨ ਨੇ ਬੇਸ਼ੱਕ ਬਾਲੀਵੁੱਡ ’ਚ ਕਦਮ ਨਹੀਂ ਰੱਖਿਆ ਪਰ ਉਸ ਦੀ ਫੈਨ ਫਾਲੋਇੰਗ ਕਿਸੇ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News