ਸੂਫੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ ''ਚ ਦਾਖ਼ਲ, ਭੈਣ ਰੀਤੂ ਨੂਰਾਂ ਨੇ ਵੀਡੀਓ ਸਾਂਝੀ ਕਰ ਮੰਗੀਆਂ ਦੁਆਵਾਂ

Thursday, Feb 12, 2026 - 05:46 PM (IST)

ਸੂਫੀ ਗਾਇਕਾ ਜੋਤੀ ਨੂਰਾਂ ਦੇ ਪਿਤਾ ਹਸਪਤਾਲ ''ਚ ਦਾਖ਼ਲ, ਭੈਣ ਰੀਤੂ ਨੂਰਾਂ ਨੇ ਵੀਡੀਓ ਸਾਂਝੀ ਕਰ ਮੰਗੀਆਂ ਦੁਆਵਾਂ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ (ਨੂਰਾਂ ਸਿਸਟਰਜ਼) ਦੇ ਪਰਿਵਾਰ ਨਾਲ ਜੁੜੀ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੋਤੀ ਨੂਰਾਂ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਰਾਜਪਾਲ ਯਾਦਵ ਦੀ ਬਰਬਾਦੀ ਦੀ ਇਨਸਾਈਡ ਸਟੋਰੀ; ਇੱਕ ਗਲਤ ਫੈਸਲਾ ਤੇ ਜਾਣਾ ਪਿਆ ਜੇਲ੍ਹ

ਰੀਤੂ ਨੂਰਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਵੀਡੀਓ

ਇਸ ਸਬੰਧੀ ਜਾਣਕਾਰੀ ਜੋਤੀ ਨੂਰਾਂ ਦੀ ਭੈਣ ਰੀਤੂ ਨੂਰਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ। ਵੀਡੀਓ ਵਿੱਚ ਰੀਤੂ ਨੂਰਾਂ ਕਾਫੀ ਭਾਵੁਕ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਪਿਤਾ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੋਣ ਦੀ ਜਾਣਕਾਰੀ ਦਿੰਦਿਆਂ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰਨ।

ਇਹ ਵੀ ਪੜ੍ਹੋ: 'ਇਕ ਕੁੜੀ' ਤੋਂ ਬਾਅਦ ਮੁੜ ਪਰਦੇ 'ਤੇ ਛਾਏਗੀ ਸ਼ਹਿਨਾਜ਼ ਗਿੱਲ ! ਨਵੀਂ ਫ਼ਿਲਮ ਦਾ ਪੋਸਟਰ ਹੋਇਆ ਰਿਲੀਜ਼

 

 
 
 
 
 
 
 
 
 
 
 
 
 
 
 
 

A post shared by Ritu.nooran❤️ (@official.ritunooran786)

ਪ੍ਰਸ਼ੰਸਕਾਂ ਨੂੰ ਕੀਤੀ ਦੁਆਵਾਂ ਦੀ ਅਪੀਲ

ਰੀਤੂ ਨੇ ਵੀਡੀਓ 'ਚ ਕਿਹਾ ਕਿ ਉਸ ਦੇ ਪਿਤਾ ਦੀ ਹਾਲਤ ਠੀਕ ਨਹੀਂ ਹੈ, ਜਿਸ ਕਾਰਨ ਪੂਰਾ ਪਰਿਵਾਰ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਸ ਨੇ ਆਪਣੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ 'ਸਾਰੇ ਮਿਲ ਕੇ ਦੁਆ ਕਰੋ ਕਿ ਪਾਪਾ ਜਲਦੀ ਠੀਕ ਹੋ ਜਾਣ।'

ਇਹ ਵੀ ਪੜ੍ਹੋ: ਵੱਡੀ ਖਬਰ ; ਰਾਜਪਾਲ ਯਾਦਵ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ! ਹਾਲੇ ਜੇਲ੍ਹ 'ਚ ਹੀ ਰਹਿਣਗੇ ਕਾਮੇਡੀ ਕਿੰਗ

ਦੱਸ ਦੇਈਏ ਕਿ ਗੁਲਸ਼ਨ ਮੀਰ ਖੁਦ ਇੱਕ ਬਿਹਤਰੀਨ ਸੰਗੀਤਕਾਰ ਹਨ ਅਤੇ ਉਨ੍ਹਾਂ ਨੇ ਹੀ ਆਪਣੀਆਂ ਬੇਟੀਆਂ (ਨੂਰਾਂ ਭੈਣਾਂ) ਨੂੰ ਗਾਇਕੀ ਦੀਆਂ ਬਾਰੀਕੀਆਂ ਸਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਲਗਾਤਾਰ ਮੈਸੇਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਜੇਲ੍ਹ ਗਏ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਦੀ ਪਤਨੀ ਦਾ ਸਾਹਮਣੇ ਆਇਆ ਪਹਿਲਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News