''ਮੈਂਟਰ'' ਸੁਨੀਲ ਥਾਪਾ ਦੇ ਦਿਹਾਂਤ ''ਤੇ ਪ੍ਰਿਅੰਕਾ ਚੋਪੜਾ ਨੇ ਪ੍ਰਗਟਾਇਆ ਸੋਗ, ਬੋਲੀ- "ਮੇਰੇ ਲਈ ਪਿਤਾ ਵਰਗੇ ਸਨ"

Sunday, Feb 08, 2026 - 02:55 PM (IST)

''ਮੈਂਟਰ'' ਸੁਨੀਲ ਥਾਪਾ ਦੇ ਦਿਹਾਂਤ ''ਤੇ ਪ੍ਰਿਅੰਕਾ ਚੋਪੜਾ ਨੇ ਪ੍ਰਗਟਾਇਆ ਸੋਗ, ਬੋਲੀ- "ਮੇਰੇ ਲਈ ਪਿਤਾ ਵਰਗੇ ਸਨ"

ਮੁੰਬਈ - ਨੇਪਾਲੀ ਅਤੇ ਭਾਰਤੀ ਫ਼ਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਸੁਨੀਲ ਥਾਪਾ ਹੁਣ ਇਸ ਦੁਨੀਆ 'ਚ ਨਹੀਂ ਰਹੇ। 68 ਸਾਲ ਦੀ ਉਮਰ 'ਚ ਕਾਰਡੀਅਕ ਅਰੈਸਟ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਮਨੋਰੰਜਨ ਜਗਤ 'ਚ ਸੋਕ ਦੀ ਲਹਿਰ ਹੈ ਅਤੇ ਪ੍ਰਿਯੰਕਾ ਚੋਪੜਾ ਤੇ ਮਨੋਜ ਬਾਜਪਾਈ ਵਰਗੇ ਵੱਡੇ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਿਯੰਕਾ ਚੋਪੜਾ ਨੇ ਦੱਸਿਆ 'ਪਿਤਾ ਸਮਾਨ'
ਫ਼ਿਲਮ 'ਮੈਰੀ ਕੋਮ' 'ਚ ਸੁਨੀਲ ਥਾਪਾ ਦੀ ਕੋ-ਸਟਾਰ ਰਹੀ ਪ੍ਰਿਯੰਕਾ ਚੋਪੜਾ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪ੍ਰਿਯੰਕਾ ਨੇ ਲਿਖਿਆ, "ਤੁਸੀਂ ਹਮੇਸ਼ਾ ਮੇਰੇ ਲਈ ਕੋਚ ਸਰ ਹੀ ਰਹੋਗੇ। ਜਦੋਂ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ, ਉਸ ਮੁਸ਼ਕਿਲ ਸਮੇਂ 'ਚ ਤੁਸੀਂ ਮੈਨੂੰ ਸਹਾਰਾ ਦਿੱਤਾ ਅਤੇ ਪਿਆਰ ਦਿੱਤਾ। ਤੁਸੀਂ ਬਹੁਤ ਜਲਦੀ ਚਲੇ ਗਏ ਹੋ"। 

ਮਨੋਜ ਬਾਜਪਾਈ ਨੇ ਵੀ ਦਿੱਤੀ ਸ਼ਰਧਾਂਜਲੀ
ਦਿੱਗਜ ਅਦਾਕਾਰ ਮਨੋਜ ਬਾਜਪਾਈ ਨੇ ਵੀ ਸੁਨੀਲ ਥਾਪਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਸੁਨੀਲ ਥਾਪਾ ਨਾਲ 'ਦਿ ਫੈਮਿਲੀ ਮੈਨ' ਸੀਜ਼ਨ 3 ਦੀਆਂ ਯਾਦਾਂ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਜ਼ਿੰਦਾ ਰਹਿਣਗੀਆਂ।

ਨੇਪਾਲੀ ਸਿਨੇਮਾ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਸੁਨੀਲ ਥਾਪਾ ਨੇ ਆਪਣੇ ਕਰੀਅਰ 'ਚ ਲਗਭਗ 300 ਨੇਪਾਲੀ ਫ਼ਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਉਨ੍ਹਾਂ ਨੂੰ ਫ਼ਿਲਮ 'ਮੈਰੀ ਕੋਮ' ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਲਈ ਉਨ੍ਹਾਂ ਨੂੰ ਫਿਲਮਫੇਅਰ ਨਾਮਜ਼ਦਗੀ ਵੀ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਇਕ ਦੂਜੇ ਕੇ ਲੀਏ', 'ਆਜ ਕੀ ਆਵਾਜ਼' ਅਤੇ ਭੋਜਪੁਰੀ ਸਿਨੇਮਾ 'ਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ।


author

Sunaina

Content Editor

Related News