ਅਰਜੁਨ ਕਪੂਰ ਦੇ ਸਮਰਥਨ 'ਚ ਆਈ ਗਾਇਕਾ ਚਿਨਮਈ, ਟ੍ਰੋਲਰਾਂ ਨੂੰ ਲਿਆ ਲੰਮੇ ਹੱਥੀਂ
Saturday, Feb 07, 2026 - 04:50 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਨਿਸ਼ਾਨਾ ਬਣਾਉਣ ਵਾਲੇ ਟ੍ਰੋਲਰਾਂ ਖਿਲਾਫ ਮਸ਼ਹੂਰ ਗਾਇਕਾ ਚਿਨਮਈ ਸ਼੍ਰੀਪਦਾ ਨੇ ਆਵਾਜ਼ ਬੁਲੰਦ ਕੀਤੀ ਹੈ। ਅਰਜੁਨ ਕਪੂਰ ਨੇ ਹਾਲ ਹੀ ਵਿੱਚ ਆਪਣੀ ਮਰਹੂਮ ਮਾਂ ਮੋਨਾ ਸ਼ੌਰੀ ਕਪੂਰ ਦੇ ਜਨਮਦਿਨ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੇ ਹੁਣ ਸੋਸ਼ਲ ਮੀਡੀਆ 'ਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ ਵੀ ਬਣੀ ਨੰਬਰ-1
"ਇਹ ਕੋਈ ਮਜ਼ਾਕ ਨਹੀਂ, ਸਗੋਂ ਮਾਨਸਿਕ ਕਰੂਰਤਾ ਹੈ"
ਚਿਨਮਈ ਨੇ 'ਐਕਸ' 'ਤੇ ਇੱਕ ਪੋਸਟ ਸਾਂਝੀ ਕਰਦਿਆਂ ਟ੍ਰੋਲਰਾਂ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ, "ਇਹ ਬਹੁਤ ਹੀ ਘਟੀਆ ਲੋਕ ਹਨ। ਅਰਜੁਨ ਕਪੂਰ ਨੂੰ ਸਿਰਫ਼ ਇੱਕ ਵਾਰ ਨਹੀਂ, ਸਗੋਂ ਉਨ੍ਹਾਂ ਦੇ ਕੰਮ, ਅਸਫਲਤਾਵਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਹੋਂਦ ਨੂੰ ਲੈ ਕੇ ਹਰ ਇੱਕ ਪੋਸਟ 'ਤੇ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਹੈ।" ਚਿਨਮਈ ਨੇ ਕਿਹਾ, ਇਹ ਕੋਈ ਮਾਮੂਲੀ ਮਜ਼ਾਕ ਨਹੀਂ, ਸਗੋਂ "ਭਾਵਨਾਤਮਕ ਅਨਪੜ੍ਹਤਾ ਅਤੇ ਦਿਖਾਵੇ ਦੀ ਕਰੂਰਤਾ" ਹੈ।
ਇਹ ਵੀ ਪੜ੍ਹੋ: '2027 'ਚ ਅਕਾਲੀ ਦਲ ਹੀ ਆਊ'; ਵੀਡੀਓ ਕਾਲ 'ਤੇ ਸੁਖਬੀਰ ਬਾਦਲ ਨੂੰ Cheema Y ਨੇ ਆਖੀਆਂ ਇਹ ਗੱਲਾਂ
These men are trash. https://t.co/0qgdcuwurp
— Chinmayi Sripaada (@Chinmayi) February 5, 2026
ਔਰਤਾਂ ਨੂੰ ਦੋਸ਼ੀ ਠਹਿਰਾਉਣ ਦੀ ਮਾਨਸਿਕਤਾ 'ਤੇ ਚੁੱਕੇ ਸਵਾਲ
ਗਾਇਕਾ ਨੇ ਅੱਗੇ ਲਿਖਿਆ ਜਿਸ ਦਿਨ ਉਸ ਨੂੰ (ਅਰਜੁਨ) ਸੱਚਮੁੱਚ ਕੁਝ ਹੋ ਗਿਆ ਤਾਂ ਦੇਖਣਾ ਕਿੰਨੀ ਜਲਦੀ ਤੁਸੀਂ ਕਿਸੇ ਔਰਤ ਨੂੰ ਦੋਸ਼ੀ ਠਹਿਰਾਉਣ ਲਈ ਲੱਭੋਗੇ। ਕਿਸੇ ਪ੍ਰੇਮਿਕਾ, ਸਹਿ-ਕਲਾਕਾਰ ਜਾਂ ਸਾਬਕਾ ਪ੍ਰੇਮਿਕਾ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਪਰ ਉਨ੍ਹਾਂ ਮਰਦਾਂ ਨੂੰ ਨਹੀਂ ਜਿਨ੍ਹਾਂ ਨੇ ਹਰ ਰੋਜ਼ ਇਸ ਨਫ਼ਰਤ ਨੂੰ ਹਵਾ ਦਿੱਤੀ ਹੈ।"
ਇਹ ਵੀ ਪੜ੍ਹੋ: US: ਮਸ਼ਹੂਰ ਰੈਪਰ ਦੇ ਜਵਾਨ ਪੁੱਤਰ ਦੀ ਮੌਤ, ਤਲਾਅ 'ਚੋਂ ਮਿਲੀ ਲਾਸ਼
ਦੇਰ ਹੋਣ ਤੋਂ ਪਹਿਲਾਂ ਰੁਕਣ ਦੀ ਦਿੱਤੀ ਸਲਾਹ
ਚਿਨਮਈ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਕਿਸੇ ਇਨਸਾਨ ਨੂੰ ਮਹੀਨਿਆਂ ਤੱਕ ਜਨਤਕ ਤੌਰ 'ਤੇ ਧਮਕਾ ਜਾਂ ਪਰੇਸ਼ਾਨ ਨਹੀਂ ਕਰ ਸਕਦੇ ਅਤੇ ਫਿਰ ਜਦੋਂ ਬਹੁਤ ਦੇਰ ਹੋ ਜਾਵੇ ਤਾਂ ਹਮਦਰਦੀ ਜਤਾਉਣ ਦਾ ਨਾਟਕ ਨਹੀਂ ਕਰ ਸਕਦੇ।
ਦੱਸਣਯੋਗ ਹੈ ਕਿ ਅਰਜੁਨ ਕਪੂਰ ਨੇ ਆਪਣੀ ਮਾਂ ਦੇ ਜਨਮਦਿਨ 'ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਔਖੇ ਦੌਰ ਬਾਰੇ ਗੱਲ ਕੀਤੀ ਸੀ। ਪਰ ਲੋਕਾਂ ਨੇ ਉੱਥੇ ਵੀ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਨੂੰ ਨਫ਼ਰਤ ਭਰੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
