71 ਲੱਖ ਦਾ ਲਗਨ! ਹਰਿਆਣਾ ਦੇ ਯੂਟਿਊਬਰ ਅਰੁਣ ਪੰਵਾਰ ਦੇ ਵਿਆਹ ਦੀ ਵੀਡੀਓ ਨੇ ਮਚਾਈ ਹਲਚਲ

Tuesday, Feb 03, 2026 - 04:01 PM (IST)

71 ਲੱਖ ਦਾ ਲਗਨ! ਹਰਿਆਣਾ ਦੇ ਯੂਟਿਊਬਰ ਅਰੁਣ ਪੰਵਾਰ ਦੇ ਵਿਆਹ ਦੀ ਵੀਡੀਓ ਨੇ ਮਚਾਈ ਹਲਚਲ

ਮਨੋਰੰਜਨ ਡੈਸਕ - ਹਰਿਆਣਾ ਦੇ ਗੁਰੂਗ੍ਰਾਮ ਦੇ ਰਹਿਣ ਵਾਲੇ ਮਸ਼ਹੂਰ ਯੂਟਿਊਬਰ ਅਰੁਣ ਪੰਵਾਰ ਆਪਣੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਵਿਆਹ ਨਾਲ ਸਬੰਧਤ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਲਗਨ ਦੇ ਟੀਕੇ 'ਚ 71 ਲੱਖ ਰੁਪਏ ਨਕਦ ਅਤੇ ਪਰਿਵਾਰਕ ਮੈਂਬਰਾਂ ਲਈ 21 ਤੋਲੇ ਸੋਨੇ ਦੇ ਗਹਿਣੇ ਦਿੱਤੇ ਗਏ ਹਨ। 

ਅਰੁਣ ਪੰਵਾਰ ਦਾ ਵਿਆਹ ਪਲਵਲ ਦੀ ਰਹਿਣ ਵਾਲੀ ਡਾ. ਤਿਥੀ ਨਾਲ 3 ਫਰਵਰੀ ਨੂੰ ਹੋ ਰਿਹਾ ਹੈ। ਡਾ. ਤਿਥੀ ਮੂਲ ਰੂਪ ਵਿਚ ਹਥੀਨ ਦੇ ਪਿੰਡ ਗਹਿਲਬ ਦੀ ਰਹਿਣ ਵਾਲੀ ਹੈ ਅਤੇ ਵਰਤਮਾਨ ਵਿੱਚ ਜੈਪੁਰ ਤੋਂ ਐਮਡੀ (MD) ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਗੋਪਾਲ ਸਿੰਘ ਸੋਨੀ ਇਕ ਵੱਡੀ ਕੰਪਨੀ ਵਿਚ ਉੱਚ ਅਹੁਦੇ 'ਤੇ ਤਾਇਨਾਤ ਹਨ ਅਤੇ ਉਨ੍ਹਾਂ ਦਾ ਭਰਾ ਰੋਹਤਕ ਪੀ.ਜੀ.ਆਈ. ਵਿਚ ਡਾਕਟਰ ਹੈ। 

ਵਾਇਰਲ ਵੀਡੀਓ ਵਿੱਚ ਕੀ ਹੈ ਖਾਸ?
ਅਰੁਣ ਪੰਵਾਰ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਵੀਡੀਓ (ਰੀਲ) ਵਿਚ ਇਕ ਵਿਅਕਤੀ ਪੜ੍ਹ ਕੇ ਦੱਸ ਰਿਹਾ ਹੈ ਕਿ ਇਹ 'ਦਹੇਜ' ਨਹੀਂ ਸਗੋਂ 'ਦਾਨ' ਹੈ। ਵੀਡੀਓ ਮੁਤਾਬਕ ਲੜਕੇ (ਅਰੁਣ) ਲਈ ਸਾਢੇ 5 ਤੋਲੇ ਦੀ ਸੋਨੇ ਦੀ ਚੇਨ, 4 ਤੋਲੇ ਦਾ ਬਰੇਸਲੇਟ ਅਤੇ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ, ਜਿਵੇਂ ਪਿਤਾ, ਤਾਇਆ, ਭਰਾਵਾਂ, ਮਾਤਾ ਅਤੇ ਭਾਬੀ ਲਈ ਵੀ ਸੋਨੇ ਦੇ ਗਹਿਣੇ ਦਿੱਤੇ ਗਏ ਹਨ, ਜੋ ਕੁੱਲ ਮਿਲਾ ਕੇ 21 ਤੋਲੇ ਬਣਦੇ ਹਨ। 

ਯੂਟਿਊਬ ਦੀ ਦੁਨੀਆ ਵਿਚ ਵੱਡਾ ਨਾਂ
ਅਰੁਣ ਪੰਵਾਰ ਸੋਹਨਾ ਦੇ ਪਿੰਡ ਇੰਦਰੀ ਦੇ ਰਹਿਣ ਵਾਲੇ ਹਨ ਅਤੇ ਉਹ ਆਟੋਮੋਬਾਈਲ ਕੰਟੈਂਟ (ਕਾਰਾਂ ਦੇ ਰਿਵਿਊ) ਬਣਾਉਣ ਲਈ ਮਸ਼ਹੂਰ ਹਨ। ਉਨ੍ਹਾਂ ਨੇ ਸਾਲ 2019 ਵਿਚ ਆਪਣੇ ਯੂਟਿਊਬ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਉਨ੍ਹਾਂ ਕੋਲ ਕੀਆ ਸੇਲਟੋਸ, ਫੋਰਡ ਐਂਡੇਵਰ, ਟੋਇਟਾ ਫਾਰਚੂਨਰ ਅਤੇ ਮਹਿੰਦਰਾ ਥਾਰ ਵਰਗੀਆਂ ਲਗਜ਼ਰੀ ਗੱਡੀਆਂ ਦਾ ਕਲੈਕਸ਼ਨ ਹੈ। 
 


author

Sunaina

Content Editor

Related News