ਅੰਮ੍ਰਿਤਸਰ ਦੀਆਂ ਗਲੀਆਂ 'ਚ ਚਾਹ ਵੇਚਣ ਵਾਲੇ ਸੁਦੇਸ਼ ਲਹਿਰੀ ਨੇ ਇੰਝ ਬਣਾਇਆ ਬਾਲੀਵੁੱਡ 'ਚ ਖ਼ਾਸ ਰੁਤਬਾ

7/21/2020 10:03:06 AM

ਜਲੰਧਰ (ਵੈੱਬ ਡੈਸਕ) — ਜਲੰਧਰ 'ਚ ਜਨਮੇ ਅਤੇ ਅੰਮ੍ਰਿਤਸਰ 'ਚ ਰਹਿਣ ਵਾਲੇ ਕਮੇਡੀਅਨ ਸੁਦੇਸ਼ ਲਹਿਰੀ ਦਾ ਸਿੱਕਾ ਬਾਲੀਵੁੱਡ ਤੱਕ ਚਲਦਾ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਲਹਿਰੀ ਨੇ ਅੰਮ੍ਰਿਤਸਰ ਦੀਆਂ ਗਲੀਆਂ 'ਚ ਚਾਹ ਵੇਚਣ ਤੋਂ ਲੈ ਕੇ ਸੋਨੇ ਦਾ ਕਾਰੋਬਾਰ ਤੱਕ ਕੀਤਾ ਹੈ। ਲਹਿਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਿਲਚਸਪੀ ਚੰਗਾ ਗਾਇਕ ਬਣਨ ਵੱਲ ਸੀ ਅਤੇ ਉਹ ਸੰਗੀਤ ਦੀ ਦੁਨੀਆ 'ਚ ਨਾਂ ਬਣਾਉਣਾ ਚਾਹੁੰਦੇ ਸਨ। ਅੰਮ੍ਰਿਤਸਰ 'ਚ ਹੋਣ ਵਾਲੀ ਰਾਮ ਲੀਲਾ ਤੇ ਵਿਆਹ 'ਚ ਗੀਤ ਗਾਉਂਦੇ ਸਨ ਅਤੇ ਜਦੋਂ ਤਾੜੀਆਂ ਵੱਜਦੀਆਂ ਤਾਂ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਮਿਲਦੀ ।
PunjabKesari
ਘਰ ਦੀ ਗਰੀਬੀ ਕਰਕੇ ਸੁਦੇਸ਼ ਲਹਿਰੀ ਕੁਝ ਖ਼ਾਸ ਪੜ੍ਹੇ ਨਹੀ ਪਰ ਦੂਰਦਰਸ਼ਨ ਅਤੇ ਅਕਾਸ਼ਵਾਣੀ 'ਚ ਚੱਲਣ ਵਾਲੇ ਪ੍ਰੋਗਰਾਮ ਪਟਾਰੀ ਨਾਲ ਉਨ੍ਹਾਂ ਨੂੰ ਪਛਾਣ ਮਿਲੀ ਪਰ ਮੁੰਬਈ 'ਚ ਹੋਏ ਇੱਕ ਕਮੇਡੀ ਸ਼ੋਅ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
PunjabKesari
ਸੁਦੇਸ਼ ਲਹਿਰੀ ਇੱਕ ਭਾਰਤੀ ਸਟੈਂਡਅੱਪ ਕਾਮੇਡੀਅਨ, ਫ਼ਿਲਮ ਅਤੇ ਟੀ. ਵੀ. ਅਦਾਕਾਰ ਹਨ। ਉਨ੍ਹਾਂ ਨੇ ਸਾਲ 2007 'ਚ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 3' 'ਚ ਭਾਗ ਲਿਆ ਸੀ। ਉਹ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਤੋਂ ਬਾਅਦ ਸ਼ੋਅ 'ਚ ਦੂਜੇ ਰਨਰ ਅੱਪ ਰਹੇ। ਉਨ੍ਹਾਂ ਨੇ ਫਿਰ ਟੀ.ਵੀ. ਸ਼ੋਅ 'ਕਾਮੇਡੀ ਸਰਕਸ' 'ਚ ਹਿੱਸਾ ਲਿਆ।
PunjabKesari
ਕ੍ਰਿਸ਼ਨਾ ਅਭਿਸ਼ੇਕ ਨਾਲ ਭਾਗੀਦਾਰ ਹੋਣ ਦੇ ਨਾਤੇ ਉਨ੍ਹਾਂ ਨੇ ਤਿੰਨ ਸੀਜ਼ਨ ਜਿੱਤੇ ਅਤੇ ਛੇਤੀ ਹੀ ਕ੍ਰਿਸ਼ਨਾ - ਸੁਦੇਸ਼ ਦੀ ਜੋੜੀ ਨੇ ਪ੍ਰਸਿੱਧੀ ਖੱਟਣੀ ਸ਼ੁਰੂ ਕਰ ਦਿੱਤੀ। ਇਹ ਦੋਵਾਂ ਨੇ 'ਕਾਮੇਡੀ ਨਾਈਟ ਬਚਾਓ', 'ਕਾਮੇਡੀ ਨਾਈਟਸ' 'ਤੇ ਪ੍ਰਦਰਸ਼ਿਤ ਕੀਤਾ। ਇਸ ਤੋਂ ਬਾਅਦ ਸੁਦੇਸ਼ ਲਹਿਰੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।


sunita

Content Editor sunita