ਕੈਟਰੀਨਾ ਨਾਲ ਮੰਗਣੀ ਦੀਆਂ ਖਬਰਾਂ ਸੁਣਨ ਤੋਂ ਬਾਅਦ ਅਜਿਹਾ ਸੀ ਵਿੱਕੀ ਦੇ ਪਰਿਵਾਰ ਦਾ ਰਿਐਕਸ਼ਨ

09/11/2021 12:54:14 PM

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਪਹਿਲੀ ਵਾਰ ਕੌਸ਼ਲ ਪਰਿਵਾਰ ਦੇ ਕਿਸੇ ਮੈਂਬਰਾਂ ਨੇ ਇਸ ’ਤੇ ਰੀਐਕਸ਼ਨ ਦਿੱਤਾ ਹੈ। ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਕੈਟਰੀਨਾ ਅਤੇ ਵਿੱਕੀ ਨੇ ਬਿਨਾਂ ਕਿਸੇ ਨੂੰ ਦੱਸੇ ਮੰਗਣੀ ਕਰ ਲਈ ਇਸਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਹਲਚਲ ਸੀ। ਹਾਲਾਂਕਿ ਅਦਾਕਾਰ ਦੀ ਟੀਮ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ।
ਹੁਣ ਵਿੱਕੀ ਦੇ ਛੋਟੇ ਭਰਾ ਸਨੀ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਜਦੋਂ ਅਸੀਂ ਇਹ ਨਿਊਜ਼ ਸੁਣੀ ਤਾਂ ਹੱਸ ਪਏ। ਸਨੀ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਵੀ ਵਿੱਕੀ ਨੂੰ ਖਿਝਾਉਂਦੇ ਸਨ ਅਤੇ ਮਜ਼ਾਕ ’ਚ ਕਹਿੰਦੇ- ਮੰਗਣੀ ਦੀ ਮਠਿਆਈ ਤਾਂ ਖੁਆਈ ਨਹੀਂ ਤੂੰ।
ਸਪਾਟਬੁਆਏ ਨਾਲ ਗੱਲ ਕਰਦੇ ਹੋਏ ਸਨੀ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਵਿੱਕੀ ਸਵੇਰੇ ਜਿਮ ਗਏ ਸੀ ਤਾਂ ਅਫਵਾਹਾਂ ਆਉਣ ਲੱਗੀਆਂ। ਇਸ ਲਈ ਜਦੋਂ ਉਹ ਘਰ ਆਏ ਤਾਂ ਮੰਮੀ ਅਤੇ ਪਾਪਾ ਨੇ ਉਸਨੂੰ ਮਜ਼ਾਕ ’ਚ ਪੁੱਛਿਆ, ‘ਅਰੇ ਯਾਰ, ਤੇਰੀ ਮੰਗਣੀ ਹੋ ਗਈ, ਮਠਿਆਈ ਤਾਂ ਖੁਆ ਦੇ ਅਤੇ ਫਿਰ ਵਿੱਕੀ ਨੇ ਉਨ੍ਹਾਂ ਨੂੰ ਕਿਹਾ, ਜਿੰਨੀ ਅਸਲੀ ਮੰਗਣੀ ਹੋਈ ਹੈ, ਓਨੀ ਅਸਲੀ ਮਠਿਆਈ ਵੀ ਖਾ ਲਓ। ਸਨੀ ਨੇ ਅੱਗੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਸਾਰੀਆਂ ਅਫ਼ਵਾਹਾਂ ਕਿਥੋਂ ਆਈਆਂ ਪਰ ਅਸੀਂ ਸਾਰੇ ਉਸ ਕਾਰਨ ਕਾਫੀ ਹੱਸ ਰਹੇ ਸੀ।’
ਦੱਸ ਦੇਈਏ ਕਿ ਵਿੱਕੀ ਤੇ ਕੈਟਰੀਨਾ ਦੇ ਅਫੇਅਰ ਦੇ ਚਰਚੇ ਸਾਲ 2019 ਤੋਂ ਸੁਰਖ਼ੀਆਂ ਬਣ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਹੁਣ ਤੱਕ ਕਦੇ ਰਿਲੇਸ਼ਨਸ਼ਿਪ ’ਚ ਹੋਣ ਦੀ ਗੱਲ ਮੰਨੀ ਨਹੀਂ ਹੈ ਪਰ ਦੋਵਾਂ ਨੂੰ ਅਕਸਰ ਪਾਰਟੀਆਂ ’ਚ ਇਕੱਠੇ ਦੇਖਿਆ ਜਾਂਦਾ ਹੈ ਇਥੋਂ ਤਕ ਕਿ ਦੋਵੇਂ ਇਕੱਠੇ ਛੁੱਟੀਆਂ ਵੀ ਮਨਾਉਣ ਜਾਂਦੇ ਹਨ। ਅਜਿਹੀਆਂ ਖ਼ਬਰਾਂ ਸਨ ਕਿ ਦੋਵਾਂ ਨੇ ਨਵੇਂ ਸਾਲ ਦਾ ਜਸ਼ਨ ਇਕੱਠੇ ਅਲੀਬਾਗ ’ਚ ਮਨਾਇਆ ਸੀ।


Aarti dhillon

Content Editor

Related News