ਪ੍ਰਿਅੰਕਾ-ਨਿਕ ਜੋਨਸ ਦੀਆਂ ਸ਼ਾਨਦਾਰ ਤਸਵੀਰਾਂ, ਪਤੀ ਨਾਲ ਸਮੁੰਦਰ ਵਿਚਕਾਰ ਦਿੱਤੇ ਆਕਰਸ਼ਿਤ ਪੋਜ਼

Tuesday, Jul 12, 2022 - 03:07 PM (IST)

ਪ੍ਰਿਅੰਕਾ-ਨਿਕ ਜੋਨਸ ਦੀਆਂ ਸ਼ਾਨਦਾਰ ਤਸਵੀਰਾਂ, ਪਤੀ ਨਾਲ ਸਮੁੰਦਰ ਵਿਚਕਾਰ ਦਿੱਤੇ ਆਕਰਸ਼ਿਤ ਪੋਜ਼

ਮੁੰਬਈ: ‘ਦੇਸੀ ਗਰਲ’ ਯਾਨੀ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਟਿੰਸਲ ਟਾਊਨ ਦੀਆਂ ਸਭ ਤੋਂ ਪਿਆਰੀਆਂ ਅਤੇ ਸਭ ਤੋਂ ਸਟਾਈਲਿਸ਼ ਜੋੜੀਆਂ ’ਚੋਂ ਇਕ ਹਨ। ਹਾਲਾਂਕਿ ਪ੍ਰਿਅੰਕਾ-ਨਿਕ ਦੇ ਵਿਆਹ ਨੂੰ ਲਗਭਗ 4 ਸਾਲ ਹੋ ਚੁੱਕੇ ਹਨ ਪਰ ਇਹ ਜੋੜੇ ਦਾ ਪਿਆਰ ਅਜੇ ਵੀ ਪਹਿਲੀ ਵਾਰ ਦੀ ਤਰ੍ਹਾਂ ਬਰਕਰਾਰ ਹੈ। ਦੋਵੇਂ ਕੰਮ ’ਚ ਰੁੱਝੇ ਵੀ ਹੋਣ ਪਰ ਇਕ ਦੂਜੇ ਲਈ ਸਮਾਂ ਜ਼ਰੂਰ ਕੱਢਦੇ ਹਨ। ਇਨ੍ਹੀਂ ਦਿਨੀਂ ਇਹ ਜੋੜਾ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਛੁੱਟੀਆਂ ਮਨਾ ਰਿਹਾ ਹੈ। ਇਹ ਜੋੜਾ ਆਪਣੀ ਧੀ ਨਾਲ ਲੇਕ ਤਾਹੋਸੇ ’ਚ ਸਮਾਂ ਬਿਤਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਭਾਰਤੀ ਸਿੰਘ ਨੇ ਪੁੱਤਰ ਲਕਸ਼ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪੁੱਤਰ ਨੂੰ ਪਿਆਰ ਕਰਦਾ ਨਜ਼ਰ ਆਇਆ ਜੋੜਾ

ਇਸ ਟ੍ਰਿਪ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲ ਹੀ ’ਚ ਨਿਕ ਨੇ ਆਪਣੀ ਪਿਆਰੀ ਪਤਨੀ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀਆਂ ਹਨ। ਸਾਹਮਣੇ ਆਈਆਂ ਤਸਵੀਰਾਂ ’ਚ ਜੋੜੇ ਨੂੰ ‘ਲੇਕ ਤਾਹੋਸੇ’ ਦੇ ਵਿਚਕਾਰ ਇਕ ਯਾਟ ’ਤੇ ਖੜ੍ਹੇ ਦੇਖ ਸਕਦੇ ਹੋ। 

PunjabKesari

ਪਹਿਲੀ ਤਸਵੀਰ ’ਚ ਨਿਕ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਪ੍ਰਿਅੰਕਾ ਸਾਈਡ ਪੋਜ਼ ਦੇ ਰਹੀ ਹੈ। ਦੂਸਰੀ ਤਸਵੀਰ ’ਚ ਪ੍ਰਿਅੰਕਾ ਨੇ ਪਤੀ ਨਿਕ ਦੇ ਮੋਢੇ ’ਤੇ ਸਿਰ ਰੱਖਿਆ ਹੋਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ ਸੰਤਰੀ ਰੰਗ ਦੇ ਟੌਪ ਅਤੇ ਮੈਚਿੰਗ ਪੈਂਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲੈਕ ਜੈਕੇਟ ਪਾਈ ਹੋਈ ਹੈ।

PunjabKesari

ਇਸ ਦੇ ਨਾਲ ਨਿਕ ਆਲ ਬਲੈਕ ਲੁੱਕ ’ਚ ਬਹੁਤ ਸਮਾਰਟ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਸਿੰਗਰ ਨੇ ਲਿਖਿਆ ਕਿ ‘ਮੈਜਿਕ ਆਵਰ’ ਪ੍ਰਿਅੰਕਾ ਅਤੇ ਨਿਕ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਬਾਕਸ ’ਚ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ : ਕਰੋੜਾਂ ਰੁਪਏ ਦੇ ਬੰਗਲੇ ਦੇ ਮਾਲਕ ਹਨ ਇਹ ਬਾਲੀਵੁੱਡ ਸਿਤਾਰੇ, ਜਾਣੋ ਬੰਗਲਿਆਂ ਦੀ ਕੀਮਤ

ਪ੍ਰਿਅੰਕਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ।


author

Anuradha

Content Editor

Related News