50 ਕਰੋੜ ਦੀ 'Stree 2' ਨੇ 250 ਕਰੋੜ ਕੀਤਾ ਪਾਰ, ਜਾਣੋ ਛੇਵੇਂ ਦਿਨ ਦੀ ਕਮਾਈ

Wednesday, Aug 21, 2024 - 06:02 PM (IST)

ਮੁੰਬਈ (ਬਿਊਰੋ) - ‘ਸਤ੍ਰੀ’, ‘ਬਾਲਾ’, ‘ਭੇਡੀਆ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਤੋਂ ਬਾਅਦ ਅਮਰ ਕੌਸ਼ਿਕ ਨੇ ਆਪਣੇ ਕਰੀਅਰ ਦੀ ਚੌਥੀ ਫ਼ਿਲਮ ‘ਸਤ੍ਰੀ 2’ ਦਾ ਨਿਰਦੇਸ਼ਨ ਕੀਤਾ। ਫ਼ਿਲਮ ਰਿਲੀਜ਼ ਹੋਣ ਦੇ ਦਿਨ ਤੋਂ ਹੀ ਹਲਚਲ ਮਚਾ ਰਹੀ ਹੈ। ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਇਸ ਫ਼ਿਲਮ ਨੇ ਸਿਰਫ਼ ਇਕ ਹਫ਼ਤੇ ‘ਚ ਕਈ ਰਿਕਾਰਡ ਬਣਾਏ ਹਨ। ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਅਜਿਹੇ ਸਮੇਂ ‘ਚ ਹਲਚਲ ਮਚਾ ਦਿੱਤੀ ਹੈ ਜਦੋਂ ਪਿਛਲੇ ਕਈ ਹਫ਼ਤਿਆਂ ਤੋਂ ਕੋਈ ਵੀ ਫ਼ਿਲਮ ਲੋਕਾਂ ਨੂੰ ਲੁਭਾਉਣ ‘ਚ ਸ਼ਲ ਨਹੀਂ ਹੋ ਸਕੀ। ਫ਼ਲਮ ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ।‘ਸਤ੍ਰੀ 2’ ਪਹਿਲੀ ਮਹਿਲਾ-ਮੁਖੀ ਫ਼ਿਲਮ ਹੈ, ਜੋ ਕਮਾਈ ਦੇ ਮਾਮਲੇ ‘ਚ ਸਲਮਾਨ, ਸ਼ਾਹਰੁਖ ਵਰਗੇ ਸਿਤਾਰਿਆਂ ਦੀਆਂ ਫ਼ਿਲਮਾਂ ਨੂੰ ਮੁਕਾਬਲਾ ਦੇ ਰਹੀ ਹੈ। ਇਸ ਫ਼ਿਲਮ ਦੇ ਹੁਣ ਤੱਕ ਦੇ ਸ਼ਾਨਦਾਰ ਕਲੈਕਸ਼ਨ ਨੂੰ ਦੇਖ ਕੇ ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਫ਼ਿਲਮ 500 ਕਰੋੜ ਦੇ ਕਲੱਬ ‘ਚ ਮੁਕਾਬਲਾ ਕਰ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਛੇਵੇਂ ਦਿਨ ਕੀ ਸੀ ਕਲੈਕਸ਼ਨ…

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਛੇਵੇਂ ਦਿਨ ਕਿੰਨੀ ਹੋਈ ਕਮਾਈ
ਲੌਂਗ ਵੀਕੈਂਡ ਦਾ ਫ਼ਾਇਦਾ ਫ਼ਿਲਮ ਦੇ ਕਲੈਕਸ਼ਨ ‘ਚ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਵੀਕ ਡੇ ਹੋਣ ਦੇ ਬਾਵਜੂਦ, ਫ਼ਿਲਮ ਦਾ ਕਲੈਕਸ਼ਨ ਠੀਕ ਰਿਹਾ। Sacnilk ਦੀ ਸ਼ੁਰੂਆਤੀ ਰਿਪੋਰਟ ਅਨੁਸਾਰ, 'ਸਤ੍ਰੀ 2' ਨੇ ਛੇਵੇਂ ਦਿਨ 25 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਹਾਲਾਂਕਿ ਇਹ ਹੁਣ ਤੱਕ ਦਾ ਸਭ ਤੋਂ ਘੱਟ ਕੁਲੈਕਸ਼ਨ ਸੀ ਪਰ ਇਸ ਦੇ ਨਾਲ ਇੱਕ ਚੰਗੀ ਗੱਲ ਇਹ ਹੈ ਕਿ ਇਹ ਫ਼ਿਲਮ 250 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।

ਪਿਛਲੇ 5 ਦਿਨਾਂ ਦਾ ਬਾਕਸ ਆਫਿਸ ਕਲੈਕਸ਼ਨ
ਜੇਕਰ ਪਿਛਲੇ 5 ਦਿਨਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਪ੍ਰੀਵਿਊ ਅਤੇ ਓਪਨਿੰਗ ਡੇਅ ਸਮੇਤ ਕੁੱਲ 60.3 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਫ਼ਿਲਮ ਨੇ ਦੂਜੇ ਦਿਨ 31.4 ਕਰੋੜ ਰੁਪਏ, ਤੀਜੇ ਦਿਨ 43.85 ਕਰੋੜ ਰੁਪਏ, ਚੌਥੇ ਦਿਨ 55.9 ਕਰੋੜ ਰੁਪਏ ਅਤੇ ਪੰਜਵੇਂ ਦਿਨ 38.1 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

‘ਸਤ੍ਰੀ 2’ ਮੈਡੌਕ ਫਿਲਮਜ਼ ਦੇ ਬੈਨਰ ਹੇਠ ਬਣੀ ਹੈ
‘ਸਤ੍ਰੀ 2’ ਮੈਡੌਕ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ਤੋਂ ਇਲਾਵਾ ਰਾਜਕੁਮਾਰ ਰਾਓ, ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਨਾ ਅਤੇ ਪੰਕਜ ਤ੍ਰਿਪਾਠੀ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News