ਨਿਰਦੇਸ਼ਕ ਨੇ ਪੰਕਜ ਤ੍ਰਿਪਾਠੀ ਨੂੰ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਛੁੱਟੀ ਲੈਣ ਲਈ ਕਿਹਾ

Tuesday, Aug 06, 2024 - 10:40 AM (IST)

ਨਿਰਦੇਸ਼ਕ ਨੇ ਪੰਕਜ ਤ੍ਰਿਪਾਠੀ ਨੂੰ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਛੁੱਟੀ ਲੈਣ ਲਈ ਕਿਹਾ

ਮੁੰਬਈ (ਬਿਊਰੋ) - ਫਿਲਮਸਾਜ਼ ਅਮਰ ਕੌਸ਼ਿਕ ਦੀ ‘ਇਸਤਰੀ-2’ ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ। 2018 ਦੀ ਬੇਹੱਦ ਸਫਲ ਫਿਲਮ ‘ਇਸਤਰੀ’ ਤੋਂ ਬਾਅਦ ਇਹ ਇਸ ਫਰੈਂਚਾਈਜ਼ੀ ਦੀ ਅਗਲੀ ਫਿਲਮ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ’ਚ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਮੁੱਖ ਭੂਮਿਕਾਵਾਂ ਵਿਚ ਹਨ। ਸਹਾਇਕ ਕਲਾਕਾਰਾਂ ’ਚ ਬਹੁਤ ਹੀ ਪ੍ਰਤਿਭਾਸ਼ਾਲੀ ਪੰਕਜ ਤ੍ਰਿਪਾਠੀ ਵੀ ਸ਼ਾਮਿਲ ਹੈ। ਉਹ ਆਪਣੀ ਪਹਿਲੀ ਫਿਲਮ ਤੋਂ ‘ਰੁਦਰ’ ਦੇ ਕਿਰਦਾਰ ਨੂੰ ਅੱਗੇ ਵਧਾਏਗਾ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਦਿਲਚਸਪ ਗੱਲ ਇਹ ਹੈ ਕਿ ਜਦੋਂ ਤ੍ਰਿਪਾਠੀ ‘ਇਸਤਰੀ-2’ ਦੀ ਸ਼ੂਟਿੰਗ ਲਈ ਪਹੁੰਚੇ ਸਨ ਤਾਂ ਉਹ ‘ਮੈਂ ਅਟਲ ਹੂੰ’ ਦੀ ਸ਼ੂਟਿੰਗ ਪੂਰੀ ਕਰਕੇ ਵਾਪਸ ਆਏ ਸਨ। ਰਵੀ ਜਾਧਵ ਦੁਆਰਾ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਾਇਓਪਿਕ ਸੀ। ‘ਮੈਂ ਅਟਲ ਹੂੰ’ ਤੇ ‘ਇਸਤਰੀ’ ਕਈ ਤਰੀਕਿਆਂ ਨਾਲ ਇਕ-ਦੂਜੇ ਤੋਂ ਬਿਲਕੁਲ ਵੱਖਰੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

ਤ੍ਰਿਪਾਠੀ ਬਾਇਓਪਿਕ ਦੀ ਸ਼ੂਟਿੰਗ ਤੋਂ ਬਾਅਦ ਵਾਪਸ ਪਰਤ ਆਏ ਸਨ, ਇਸ ਲਈ ਨਿਰਦੇਸ਼ਕ ਅਮਰ ਕੌਸ਼ਿਕ ਨੂੰ ਲੱਗਾ ਕਿ ਉਨ੍ਹਾਂ ਨੂੰ ਚੁਣੌਤੀ ਸਾਬਤ ਹੋ ਸਕਦੀ ਹਨ। ਅਦਾਕਾਰ ਨੂੰ ‘ਇਸਤਰੀ-2’ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਦਿਨਾਂ ਦੀ ਛੁੱਟੀ ਲੈਣ ਲਈ ਕਿਹਾ ਗਿਆ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਅਮਰ ਕੌਸ਼ਿਕ ਅਦਾਕਾਰਾਂ ਬਾਰੇ ਕਿੰਨਾ ਸੋਚਦੇ ਹਨ। ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News