ਮੁੰਬਈ ਆਈਕਨਸ ਐਵਾਰਡਜ਼ ’ਚ ਸਿਤਾਰਿਆਂ ਦਾ ਜਲਵਾ
Friday, Mar 28, 2025 - 01:15 PM (IST)

ਮੁੰਬਈ- ਮੁੰਬਈ ਆਈਕਨਸ ਐਵਾਰਡਜ਼ 2025 ਦੇ ਰੈੱਡ ਕਾਰਪੈੱਟ ’ਤੇ ਬਾਲੀਵੁੱਡ ਹਸੀਨਾਵਾਂ ਨੇ ਜਲਵੇ ਦਿਖਾਏ। ਕਈ ਖੇਤਰਾਂ ਵਿਚ ਪੁਰਸਕਾਰ ਸ਼੍ਰੇਣੀਆਂ ਦੀਆਂ ਵੱਖ-ਵੱਖ ਲੜੀਆਂ ਦੀ ਵਿਸ਼ੇਸ਼ਤਾ ਵਾਲੇ ਇਸ ਪ੍ਰੋਗਰਾਮ ਵਿਚ ਵੱਖ-ਵੱਖ ਉਦਯੋਗਾਂ ਦੇ ਨਾਮੀਂ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਈਵੈਂਟ ਵਿਚ ਅਦਾਕਾਰਾ ਪਸ਼ਮੀਨਾ ਰੋਸ਼ਨ, ਐਲੀ ਅਵਰਾਮ, ਨਾਇਰਾ ਬੈਨਰਜੀ, ਅਦਾ ਸ਼ਰਮਾ, ਪੱਤਰਲੇਖਾ, ਰਿਧੀ ਡੋਗਰਾ ਅਤੇ ਅਦਾਕਾਰ ਰਾਜਕੁਮਾਰ ਰਾਓ ਸਪਾਟ ਹੋਏ। ਰਿਤਿਕ ਰੋਸ਼ਨ ਦੀ ਚਚੇਰੀ ਭੈਣ ਪਸ਼ਮੀਨਾ ਰੋਸ਼ਨ ਦੀ ਫਿਲਮ ‘ਇਸ਼ਕ ਵਿਸ਼ਕ ਰਿਬਾਊਂਡ’ ਨੇ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।