ਸੰਨੀ ਦਿਓਲ ਦਾ ਬਾਕਸ ਆਫਿਸ ''ਤੇ ਕਬਜ਼ਾ ! ''ਬਾਰਡਰ 2'' ਨੇ 12 ਦਿਨਾਂ ''ਚ 300 ਕਰੋੜ ਦਾ ਅੰਕੜਾ ਕੀਤਾ ਪਾਰ
Wednesday, Feb 04, 2026 - 04:56 PM (IST)
ਨਵੀਂ ਦਿੱਲੀ (ਏਜੰਸੀ) : ਸੰਨੀ ਦਿਓਲ ਸਟਾਰਰ ਫਿਲਮ 'ਬਾਰਡਰ 2' ਬਾਕਸ ਆਫਿਸ 'ਤੇ ਸੁਨਾਮੀ ਲੈ ਆਈ ਹੈ। 23 ਜਨਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਰੁਪਏ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਫਿਲਮ ਹੁਣ ਤੱਕ ਕੁੱਲ 315.10 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ।

ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 1997 ਦੀ ਸੁਪਰਹਿੱਟ 'ਬਾਰਡਰ' ਦਾ ਸੀਕਵਲ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 32.10 ਕਰੋੜ ਰੁਪਏ ਨਾਲ ਓਪਨਿੰਗ ਕੀਤੀ ਅਤੇ ਪਹਿਲੇ ਵੀਕੈਂਡ ਦੌਰਾਨ ਘਰੇਲੂ ਬਾਕਸ ਆਫਿਸ 'ਤੇ 129.89 ਕਰੋੜ ਰੁਪਏ ਦੀ ਕਮਾਈ ਕੀਤੀ। ਇਸੇ ਤਰ੍ਹਾਂ ਪਹਿਲੇ ਹਫ਼ਤੇ ਦੌਰਾਨ ਫਿਲਮ ਨੇ 244.97 ਕਰੋੜ ਰੁਪਏ ਬਟੋਰੇ। ਇਸ ਫਿਲਮ ਨੇ ਹੁਣ ਤੱਕ ਘਰੇਲੂ ਬਾਕਸ ਆਫਿਸ 'ਤੇ ਕੁੱਲ ₹315.10 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਹ ਅੰਕੜੇ ਸਾਂਝੇ ਕਰਦਿਆਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਸੰਨੀ ਦਿਓਲ ਦੇ ਨਾਲ-ਨਾਲ ਇਸ ਵਾਰ ਫਿਲਮ ਵਿੱਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
