‘ਲਾਫ਼ਟਰ ਸ਼ੈੱਫਸ’ ਦੇ ਸੈੱਟ ’ਤੇ ਮਸਤੀ ਭਰੇ ਤੇ ਗਲੈਮਰਸ ਅੰਦਾਜ਼ ’ਚ ਦਿਸੇ ਸਿਤਾਰੇ
Thursday, Jun 04, 2026 - 11:52 AM (IST)
ਮੁੰਬਈ- ‘ਲਾਫਟਰ ਸ਼ੈੱਫਸ-ਅਨਲਿਮਟਿਡ ਐਂਟਰਟੇਨਮੈਂਟ’ ਇਕ ਪ੍ਰਸਿੱਧ ਸੈਲੀਬ੍ਰਿਟੀ ਕੁਕਿੰਗ ਰਿਐਲਿਟੀ ਸ਼ੋਅ ਹੈ। ਸ਼ੋਅ ਦੇ ਤੀਜੇ ਸੀਜ਼ਨ ਨੂੰ ਲੈ ਕੇ ਫੈਨਜ਼ ’ਚ ਉਤਸ਼ਾਹ ਵਧ ਗਿਆ ਹੈ। ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸੈੱਟ ਦੇ ਬਾਹਰ ਕਈ ਸਿਤਾਰੇ ਸਪਾਟ ਕੀਤੇ ਗਏ। ਸ਼ੂਟਿੰਗ ਦੌਰਾਨ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ।
ਸ਼ੋਅ ਦੀ ਸਟਾਰਕਾਸਟ ਨੀਆ ਸ਼ਰਮਾ, ਅੰਕਿਤਾ ਲੋਖੰਡੇ, ਕਸ਼ਮੀਰਾ ਸ਼ਾਹ, ਭਾਰਤੀ ਸਿੰਘ, ਤੇਜਸਵੀ ਪ੍ਰਕਾਸ਼, ਕ੍ਰਿਸ਼ਨਾ ਅਭਿਸ਼ੇਕ, ਅਰਜੁਨ ਬਿਜਲਾਨੀ, ਐਲਵਿਸ਼ ਯਾਦਵ, ਕਰਣ ਕੁੰਦਰਾ ਅਤੇ ਸਮਰਥ ਜੁਰੇਲ ਨੂੰ ਸੈੱਟ ’ਤੇ ਸਪਾਟ ਕੀਤਾ ਗਿਆ। ਸੈੱਟ ’ਤੇ ਸਾਰੇ ਕਲਾਕਾਰ ਹਮੇਸ਼ਾ ਦੀ ਤਰ੍ਹਾਂ ਆਪਣੇ ਮਸਤੀ ਭਰੇ ਅਤੇ ਗਲੈਮਰਸ ਅੰਦਾਜ਼ ’ਚ ਨਜ਼ਰ ਆਏ। ਸੈੱਟ ’ਤੇ ਨੀਆ ਸ਼ਰਮਾ ਦੇ ਗਲੈਮਰਸ ਲੁੱਕਸ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਕਦੇ ਸਟਨਿੰਗ ਵੈਸਟਰਨ ਡਰੈੱਸਾਂ ਤਾਂ ਕਦੇ ਬੇਹੱਦ ਖੂਬਸੂਰਤ ਐਥਨਿਕ ਸੂਟਾਂ ’ਚ ਨੀਆ ਹਰ ਵਾਰ ਆਪਣਾ ਜਲਵਾ ਬਿਖੇਰਦੀ ਨਜ਼ਰ ਆਉਂਦੀ ਹੈ। ਸ਼ੋਅ ਦੀ ਹੋਸਟ ਭਾਰਤੀ ਆਪਣੇ ਮਜ਼ਾਕੀਆ ਅਤੇ ਉਰਜਾ ਭਰਪੂਰ ਅੰਦਾਜ਼ ਨਾਲ ਸੈੱਟ ਦਾ ਮਾਹੌਲ ਖੁਸ਼ਨੁਮਾ ਬਣਾ ਦਿੰਦੀ ਹੈ। ਤੇਜਸਵੀ ਪ੍ਰਕਾਸ਼ ਅਤੇ ਅੰਕਿਤਾ ਲੋਖੰਡੇ ਵੀ ਸੈੱਟ ’ਤੇ ਬੇਹੱਦ ਸਟਾਈਲਿਸ਼ ਅਤੇ ਆਕਰਸ਼ਕ ਆਊਟਫਿੱਟਸ ’ਚ ਨਜ਼ਰ ਆਉਂਦੀਆਂ ਹਨ।
