ਫ਼ਿਲਮ ‘ਸਟਾਰਫਿਸ਼’ ਦਾ ਫਰਸਟ ਲੁਕ ਹੋਇਆ ਜਾਰੀ

10/24/2023 11:53:58 AM

ਮੁੰਬਈ (ਬਿਊਰੋ) - ਫ਼ਿਲਮ ‘ਸਟਾਰਫਿਸ਼’ ਦੇ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਦਾ ਖੁਲਾਸਾ ਕੀਤਾ ਹੈ, ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਖੁਸ਼ਾਲੀ ‘ਤਾਰਾ’ ਦਾ ਕਿਰਦਾਰ ਨਿਭਾ ਰਹੀ ਹੈ। ਉਹ ਇਕ ਸਕੂਬਾ ਗੋਤਾਖੋਰ ਹੈ, ਪਰ ਦਿਲੋਂ ਇਕ ਬਾਗੀ ਹੈ। ਮਿਲਿੰਦ ਸੋਮਨ ਨੇ ‘ਆਰਲੋ’ ਦਾ ਕਿਰਦਾਰ ਨਿਭਾਇਆ ਹੈ, ਜੋ ਇਕ ਧਾਰਮਿਕ ਗੁਰੂ ਹੈ। 

ਫ਼ਿਲਮ ਨਾਲ ਡੈਬਿਊ ਕਰਨ ਵਾਲੇ ਤੁਸ਼ਾਰ ਖੰਨਾ ਨੇ ‘ਅਮਨ’ ਦੀ ਭੂਮਿਕਾ ਨਿਭਾਈ ਹੈ, ਜੋ ਕਿ ਮਿਸਟਰ ਰਾਈਟੀਅਸ ਵੀ ਹੈ। ਇਹਾਨ ਭੱਟ ਨੇ ‘ਨੀਲ’ ਦੀ ਭੂਮਿਕਾ ਨਿਭਾਈ ਹੈ, ਜੋ ਆਜ਼ਾਦ ਸੋਚ ਵਾਲਾ ਹੈ। ਹਾਲਾਂਕਿ ਸਾਰੇ ਲੁਕਸ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ, ਪਰ ਖੁਸ਼ਹਾਲੀ ਦੀ ਹੈਰਾਨੀਜਨਕ ਤਬਦੀਲੀ ਹੈ ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਇਹ ਫ਼ਿਲਮ 24 ਨਵੰਬਰ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News