ਸਤਿੰਦਰ ਸਰਤਾਜ ਦੀ ਫ਼ਿਲਮ ''ਸ਼ਾਯਰ '' ਦਾ ਪ੍ਰੀਮੀਅਰ ਸ਼ੋਅ ਹੋਵੇਗਾ ਮੈਲਬੌਰਨ ''ਚ

Wednesday, Apr 17, 2024 - 04:53 PM (IST)

ਸਤਿੰਦਰ ਸਰਤਾਜ ਦੀ ਫ਼ਿਲਮ ''ਸ਼ਾਯਰ '' ਦਾ ਪ੍ਰੀਮੀਅਰ ਸ਼ੋਅ ਹੋਵੇਗਾ ਮੈਲਬੌਰਨ ''ਚ

ਮੈਲਬੌਰਨ (ਮਨਦੀਪ ਸਿੰਘ ਸੈਣੀ) -  ਪੰਜਾਬੀ ਗਾਇਕੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਪੰਜਾਬੀ ਸ਼ਾਇਰ ਡਾਕਟਰ ਸਤਿੰਦਰ ਸਰਤਾਜ ਆਪਣੀ ਨਵੀਂ ਫ਼ਿਲਮ 'ਸ਼ਾਯਰ' ਨਾਲ ਪੰਜਾਬੀ ਦਰਸ਼ਕਾਂ ਦੇ ਰੂਬਰੂ ਹੋ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਕਰੀਏਟਿਵ ਪ੍ਰੋਡਕਸ਼ਨਜ਼ ਤੋਂ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦੱਸਿਆ ਕਿ ਡਾਕਟਰ ਸਤਿੰਦਰ ਸਰਤਾਜ ਇੱਕ ਸੁਲਝੇ ਹੋਏ ਅਦਾਕਾਰ ਹਨ। ਇੱਕ ਨਵੇਂ ਵਿਸ਼ੇ 'ਤੇ ਬਣੀ ਇਸ ਫ਼ਿਲਮ ਵਿੱਚ ਪੰਜਾਬੀ ਦਰਸ਼ਕਾਂ ਨੂੰ ਸਤਿੰਦਰ ਸਰਤਾਜ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ। 

ਇਹ ਖ਼ਬਰ ਵੀ ਪੜ੍ਹੋ -  ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?

ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਤੋਂ ਇਲਾਵਾ ਮੁੱਖ ਭੂਮਿਕਾ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਅਤੇ ਯੋਗਰਾਜ ਸਿੰਘ ਨੇ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਮੈਲਬੌਰਨ ਵਾਸੀਆਂ ਲਈ ਇੱਕ ਖਾਸ ਖ਼ਬਰ ਹੈ ਕਿ 'ਸ਼ਾਯਰ' ਫ਼ਿਲਮ ਦਾ ਪ੍ਰੀਮੀਅਰ ਮੈਲਬੌਰਨ ਵਿੱਚ ਸ਼ੁਕਰਵਾਰ ਨੂੰ ਹੋਣ ਜਾ ਰਿਹਾ ਹੈ ਤੇ ਡਾਕਟਰ ਸਤਿੰਦਰ ਸਰਤਾਜ ਮੈਲਬੌਰਨ ਦੇ ਕਿਸੇ ਇੱਕ ਸਿਨੇਮੇ ਵਿੱਚ ਹਾਜ਼ਰੀ ਲਗਵਾਉਣਗੇ। ਉਨ੍ਹਾਂ ਨੇ ਸਿਨੇਮਾਂ ਪ੍ਰੇਮੀਆਂ ਨੂੰ ਵੱਧ ਚੜ ਕੇ ਫ਼ਿਲਮ ਵੇਖਣ ਦੀ ਅਪੀਲ ਕੀਤੀ ਹੈ ਤਾਂ ਜੋ ਆਪਣੇ ਮਹਿਬੂਬ ਕਲਾਕਾਰ ਨੂੰ ਮਿਲਣ ਦਾ ਮੌਕਾ ਹਾਸਿਲ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ - ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...

ਦੱਸਣਯੋਗ ਹੈ ਕਿ ਡਾਕਟਰ ਸਤਿੰਦਰ ਸਰਤਾਜ ਆਪਣੇ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ ਮੈਲਬੌਰਨ ਵਿੱਚ ਸ਼ਨੀਵਾਰ ਨੂੰ ਹੋਣ ਵਾਲੇ ਸ਼ੋਅ ਤੋਂ ਕਰ ਰਹੇ ਹਨ। ਮੈਲਬੌਰਨ ਦੇ ਸਭ ਤੋਂ ਮਹਿੰਗੇ ਹਾਲ ਰੋਡ ਰੋਵਰ ਅਰੇਨਾ ਵਿੱਚ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਪੰਜਾਬੀਆਂ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News