ਸਟਾਰ ਪਲੱਸ ਦੇ ਸ਼ੋਅ ‘ਤੇਰੀ ਮੇਰੀ ਡੋਰੀਆਂ’ ’ਚ ਆਉਣ ਵਾਲਾ ਹੈ 6 ਸਾਲ ਲੰਬਾ ਲੀਪ
Tuesday, Mar 19, 2024 - 04:43 PM (IST)

ਮੁੰਬਈ (ਬਿਊਰੋ) - ਸਟਾਰ ਪਲੱਸ ਦਾ ਸ਼ੋਅ ‘ਤੇਰੀ ਮੇਰੀ ਡੋਰੀਆ’ ਹਮੇਸ਼ਾ ਕੋਈ ਨਾ ਕੋਈ ਟਵਿਸਟ ਲਿਆ ਕੇ ਦਰਸ਼ਕਾਂ ਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ। ਹੁਣ ਇਸ ਸ਼ੋਅ ’ਚ 6 ਸਾਲ ਦਾ ਲੀਪ ਹੋਣ ਜਾ ਰਿਹਾ ਹੈ। ਸ਼ੋਅ ਦੀ ਕਹਾਣੀ 6 ਸਾਲ ਅੱਗੇ ਵਧੇਗੀ, ਜਿਸ ਦੀ ਇਕ ਝਲਕ ਵੀ ਸਾਹਮਣੇ ਆਈ ਹੈ। ਪ੍ਰੋਮੋ ’ਚ ਇਕ ਨਵੇਂ ਕਿਰਦਾਰ, ਯੋਗੇਂਦਰ ਵਿਕਰਮ ਸਿੰਘ ਨੂੰ ਪੇਸ਼ ਕੀਤਾ ਗਿਆ ਹੈ, ਜੋ ਆਖਰੀ ਵਾਰ ਸਟਾਰ ਪਲੱਸ ਦੇ ਸ਼ੋਅ ‘ਗੁੰਮ ਹੈ ਕਿਸੀ ਕੇ ਪਿਆਰ ਮੇਂ’ ਦੇਖਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ
ਵਿਜਯੇਂਦਰ ਕੁਮੇਰੀਆ ਉਰਫ਼ ਅੰਗਦ ਕਹਿੰਦੇ ਹਨ, ‘‘ਦਰਸ਼ਕਾਂ ਨੂੰ ਭਾਵਨਾਤਮਕ ਡਰਾਮਾ ਦੇਖਣ ਨੂੰ ਮਿਲੇਗਾ ਕਿਉਂਕਿ ਸ਼ੋਅ ’ਚ ਛੇ ਸਾਲ ਦਾ ਲੀਪ ਆਉਣ ਵਾਲਾ ਹੈ। ਹਿਮਾਂਸ਼ੀ ਪਰਾਸ਼ਰ ਉਰਫ ਸਾਹਿਬਾ ਕਹਿੰਦੀ ਹੈ, ‘‘ਹੁਣ ਕਿਉਂਕਿ ਸਾਨੂੰ ਆਪਣੀ ਕਹਾਣੀ ਨੂੰ ਅੱਗੇ ਲਿਜਾਣਾ ਸੀ, ਇਸ ਲਈ ਕਹਾਣੀ ’ਚ ਡਰਾਮਾ ਲਿਆਉਣ ਲਈ ਛੇ ਸਾਲ ਦਾ ਲੀਪ ਲਿਆਂਦਾ ਗਿਆ ਹੈ। ਇਸ ’ਚ ਇਕ ਬੱਚਾ ਹੋਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।