ਐੱਸ. ਐੱਸ. ਰਾਜਾਮੌਲੀ ਨੇ ਖ਼ਰੀਦੀ ‘ਸਾਲਾਰ : ਪਾਰਟ 1 – ਸੀਜ਼ਫ਼ਾਇਰ’ ਦੀ ਪਹਿਲੀ ਟਿਕਟ

Sunday, Dec 17, 2023 - 01:25 PM (IST)

ਐੱਸ. ਐੱਸ. ਰਾਜਾਮੌਲੀ ਨੇ ਖ਼ਰੀਦੀ ‘ਸਾਲਾਰ : ਪਾਰਟ 1 – ਸੀਜ਼ਫ਼ਾਇਰ’ ਦੀ ਪਹਿਲੀ ਟਿਕਟ

ਮੁੰਬਈ (ਬਿਊਰੋ)– ਜਿਵੇਂ-ਜਿਵੇਂ ਰਿਲੀਜ਼ ਡੇਟ ਨੇੜੇ ਆ ਰਹੀ ਹੈ ‘ਸਾਲਾਰ : ਪਾਰਟ 1– ਸੀਜ਼ਫਾਇਰ’ ਲਈ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਇਸ ਸੂਚੀ ’ਚ ਮਸ਼ਹੂਰ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਦਾ ਨਾਂ ਵੀ ਜੁੜ ਗਿਆ ਹੈ।

ਹੁਣ ਇਸ ਫ਼ਿਲਮ ਨੂੰ ਐੱਸ. ਐੱਸ. ਰਾਜਾਮੌਲੀ ਨੇ ਇਕ ਵੱਖਰੇ ਪੱਧਰ ’ਤੇ ਪਹੁੰਚਾ ਦਿੱਤਾ ਹੈ, ਜਿਨ੍ਹਾਂ ਨੇ ਨਿਜ਼ਾਮ ’ਚ ‘ਸਲਾਰ : ਪਾਰਟ 1 – ਸੀਜ਼ਫਾਇਰ’ ਦੀ ਪਹਿਲੀ ਟਿਕਟ ਪ੍ਰਾਪਤ ਕੀਤੀ। ਅਜਿਹੇ ’ਚ ਮੇਕਰਸ ਨੇ ਪ੍ਰਭਾਸ ਨਾਲ ਪ੍ਰਿਥਵੀਰਾਜ ਸੁਕੁਮਾਰਨ, ਨਿਰਦੇਸ਼ਕ ਪ੍ਰਸ਼ਾਂਤ ਨੀਲ ਤੇ ਐੱਸ. ਐੱਸ. ਰਾਜਾਮੌਲੀ ਨਾਲ ਫ਼ਿਲਮ ਦੀ ਪਹਿਲੀ ਟਿਕਟ ਫੜੀ ਤਸਵੀਰ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

ਆਪਣਾ ਉਤਸ਼ਾਹ ਜ਼ਾਹਿਰ ਕਰਦਿਆਂ ਉਨ੍ਹਾਂ ਲਿਖਿਆ, ‘‘ਦਿੱਗਜ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਨਿਜ਼ਾਮ ’ਚ ‘ਸਾਲਾਰ : ਪਾਰਟ 1 – ਸੀਜ਼ਫਾਇਰ’ ਦੀ ਪਹਿਲੀ ਟਿਕਟ ਖ਼ਰੀਦੀ ਹੈ।

ਪ੍ਰਸ਼ਾਂਤ ਨੀਲ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਪ੍ਰਭਾਸ, ਸ਼ਰੁਤੀ ਹਾਸਨ, ਪ੍ਰਿਥਵੀਰਾਜ ਸੁਕੁਮਾਰਨ ਤੇ ਜਗਪਤੀ ਬਾਬੂ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ’ਚ ਦੇਖਣ ਨੂੰ ਮਿਲਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News