ਜਦੋਂ ਸ਼ਾਹਰੁਖ ਖ਼ਾਨ ਨੇ ਭਰੀ ਮਹਿਫ਼ਲ 'ਚ ਕਿਹਾ ਸੀ 'ਮੈਂ ਦੁਨੀਆ ਦਾ ਸਭ ਤੋਂ ਵੱਡਾ ਅਸ਼ਲੀਲ ਫ਼ਿਲਮ ਸਟਾਰ ਬਣਨਾ ਚਾਹੁੰਨਾ'

08/14/2021 3:02:34 PM

ਨਵੀਂ ਦਿੱਲੀ (ਬਿਊਰੋ) : ਸੁਪਰਸਟਾਰ ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਸਭ ਤੋਂ ਚਹੇਤੇ ਸਿਤਾਰਿਆਂ 'ਚੋਂ ਇਕ ਹਨ। ਉਨ੍ਹਾਂ ਨੂੰ ਸਭ ਤੋਂ ਵੱਧ ਪੜ੍ਹੇ-ਲਿਖੇ ਸਿਤਾਰਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਸ਼ਾਹਰੁਖ ਖ਼ਾਨ ਦੀ ਚਤੁਰਾਈ ਅਤੇ ਬਿਹਤਰੀਨ ਸੈਂਸ ਆਫ ਹਿਊਮਰ ਦੇ ਲੋਕ ਕਾਇਲ ਹਨ। ਅਜਿਹਾ ਵੀ ਕਈ ਵਾਰ ਹੋਇਆ ਹੈ ਜਦੋਂ ਸ਼ਾਹਰੁਖ਼ ਆਪਣੇ ਹੀ ਕਿਸੇ ਬਿਆਨ ਦੇ ਚੱਲਦਿਆਂ ਵਿਵਾਦਾਂ 'ਚ ਘਿਰ ਗਏ। ਅਜਿਹੀ ਇਕ ਘਟਨਾ ਹੈ ਜੋ ਸ਼ਾਹਰੁਖ ਦੇ ਫੈਨਜ਼ ਨੂੰ ਬਿਲਕੁੱਲ ਪਸੰਦ ਨਹੀਂ ਆਈ। ਸਾਲ 2009 'ਚ ਸ਼ਾਹਰੁਖ ਪ੍ਰਬੰਧਨ ਗੁਰੂ ਅਰਿੰਦਮ ਚੌਧਰੀ ਦੀ ਕਿਤਾਬ 'ਡਿਸਕਵਰ ਦਿ ਡਾਇਮੰਡ ਇਨ ਯੂ' ਨੂੰ ਲਾਂਚ ਕਰਨ ਲਈ ਦਿੱਲੀ 'ਚ ਸੀ, ਜਦੋਂ ਉਨ੍ਹਾਂ ਨੇ ਆਪਣੀ ਇਕ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਇਕ ਅਸ਼ਲੀਲ ਫਿਲਮਾਂ ਦੇ ਸਟਾਰ ਬਣਨਾ ਚਾਹੁੰਦੇ ਹਨ।

PunjabKesari

ਡੀ. ਐੱਨ. ਏ. ਦੀ ਰਿਪੋਰਟ ਅਨੁਸਾਰ ਦਰਸ਼ਕਾਂ ਦੇ ਮਨੋਰੰਜਨ ਲਈ ਸ਼ਾਹਰੁਖ ਖ਼ਾਨ ਨੇ ਕਿਹਾ, 'ਮੈਂ ਹਮੇਸ਼ਾ ਤੋਂ ਅਸ਼ਲੀਲ ਫਿਲਮਾਂ ਦਾ ਸਟਾਰ ਬਣਨਾ ਚਾਹੁੰਦਾ ਸੀ। ਮੈਂ ਅਸ਼ਲੀਲ ਫ਼ਿਲਮ ਸਟਾਰ ਬਣਨ ਲਈ ਪੂਰੀ ਸਕਾਰਾਤਮਕਤਾ ਅਤੇ ਸਪੱਸ਼ਟਤਾ ਨਾਲ ਕੰਮ ਕਰਨ ਜਾ ਰਿਹਾ ਹਾਂ।' ਉਨ੍ਹਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਦੀ ਪ੍ਰੇਰਣਾ ਕਿਥੋਂ ਮਿਲੀ। ਸ਼ਾਹਰੁਖ ਨੇ ਕਿਹਾ, 'ਮੈਂ ਹਮੇਸ਼ਾ ਤੋਂ ਸਿਲਵੈਸਟਰ ਸਟੇਲੋਨ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ ਜੋ ਹਾਲੀਵੁੱਡ ਸੁਪਰਸਟਾਰ ਬਣਨ ਤੋਂ ਪਹਿਲਾਂ ਇਕ ਅਸ਼ਲੀਲ ਫ਼ਿਲਮਾਂ 'ਚ ਸਟਾਰ ਸਨ।'

PunjabKesari

ਦੱਸ ਦੇਈਏ ਕਿ ਕਿੰਗ ਖਾਨ ਜਲਦ ਹੀ ਸਿਧਾਰਥ ਆਨੰਦ ਦੀ ਐਕਸ਼ਨ ਫ਼ਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨਾਲ ਸ਼ਾਹਰੁਖ 4 ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਸਿਲਵਰ ਸਕਰੀਨ 'ਤੇ ਵਾਪਸੀ ਕਰਨਗੇ। ਉਹ ਏਟਲੀ ਦੇ ਅਗਲੇ ਸਿਰਲੇਖ 'ਸਾਂਕੀ' 'ਚ ਵੀ ਦਿਖਾਈ ਦੇਣਗੇ, ਜਿਸ 'ਚ ਦੱਖਣ ਦੀ ਅਦਾਕਾਰਾ ਨੈਨਤਾਰਾ ਉਨ੍ਹਾਂ ਨਾਲ ਸਕਰੀਨ ਸਪੇਸ ਸਾਂਝੀ ਕਰੇਗੀ।

PunjabKesari


sunita

Content Editor

Related News