500 ਕਰੋੜ ਦੀ ਧੋਖਾਦੇਹੀ ਮਾਮਲੇ ''ਚ ਫਸੇ ਸ਼ਾਹਰੁਖ

Saturday, May 28, 2016 - 08:23 AM (IST)

 500 ਕਰੋੜ ਦੀ ਧੋਖਾਦੇਹੀ ਮਾਮਲੇ ''ਚ ਫਸੇ ਸ਼ਾਹਰੁਖ

ਪਟਨਾ : 500 ਕਰੋੜ ਦੀ ਧੋਖਾਦੇਹੀ ਮਾਮਲੇ ਵਿਚ ਬਾਲੀਵੁੱਡ ਦੇ ਮਸ਼ਹੂਰ ਸਟਾਰ ਸ਼ਾਹਰੁਖ ਖਾਨ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ''ਤੇ ਪੂਰਨੀਆ ਦੀ ਇਕ ਕੋਰਟ ਵਿਚ ਧੋਖਾਦੇਹੀ ਦਾ ਮਾਮਲਾ ਚੱਲੇਗਾ। ਉਨ੍ਹਾਂ ''ਤੇ ਦੋਸ਼ ਹੈ ਕਿ ਉਨ੍ਹਾਂ ਨੇ ਖੁਦ ਨੂੰ ਇਕ ਕੰਪਨੀ ਦਾ ਬ੍ਰਾਂਡ ਅੰਬੈਸਡਰ ਦੱਸਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਇਨਵੈਸਟ ਕਰਨ ਲਈ ਕਿਹਾ ਸੀ। ਜਦੋਂ ਲਗਭਗ 500 ਕਰੋੜ ਰੁਪਏ ਜਮ੍ਹਾ ਹੋ ਗਏ ਤਾਂ ਕੰਪਨੀ ਦੀ ਬ੍ਰਾਂਚ ਹੀ ਬੰਦ ਹੋ ਗਈ। ਇਸ ਮਾਮਲੇ ਦੀ ਸੁਣਵਾਈ 27 ਜੂਨ ਨੂੰ ਹੋਵੇਗੀ।


Related News