''ਪਠਾਨ'' ਫ਼ਿਲਮ ਨਾਲ ਸ਼ਾਹਰੁਖ ਖ਼ਾਨ ਦਾ 32 ਸਾਲ ਪੁਰਾਣਾ ਸੁਪਨਾ ਹੋਣ ਜਾ ਰਿਹੈ ਪੂਰਾ

Thursday, Jan 19, 2023 - 06:13 PM (IST)

''ਪਠਾਨ'' ਫ਼ਿਲਮ ਨਾਲ ਸ਼ਾਹਰੁਖ ਖ਼ਾਨ ਦਾ 32 ਸਾਲ ਪੁਰਾਣਾ ਸੁਪਨਾ ਹੋਣ ਜਾ ਰਿਹੈ ਪੂਰਾ

ਮੁੰਬਈ (ਬਿਊਰੋ)- ਚਾਰ ਸਾਲ ਦੇ ਲੰਬੇ ਵਕਫੇ ਤੋਂ ਬਾਅਦ ਸ਼ਾਹਰੁਖ ਖ਼ਾਨ ਇਕ ਵਾਰ ਫਿਰ ‘ਪਠਾਨ’ ਨਾਲ ਸਿਨੇਮਾਘਰਾਂ ’ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਹ ਵੱਡੇ ਪਰਦੇ ’ਤੇ ਇਕ ਆਊਟ ਐਂਡ ਆਊਟ ਐਕਸ਼ਨ ਹੀਰੋ ਬਣਨ ਦਾ ਆਪਣਾ 32 ਸਾਲ ਪੁਰਾਣਾ ਸੁਪਨਾ ਪੂਰਾ ਕਰ ਰਹੇ ਹਨ।

ਫ਼ਿਲਮ ਨਿਰਮਾਤਾ ਯਸ਼ਰਾਜ ਫ਼ਿਲਮਜ਼ ਵਲੋਂ ਜਾਰੀ ਕੀਤੇ ਗਏ ਇਕ ਇੰਟਰਵਿਊ ’ਚ ਸ਼ਾਹਰੁਖ ਕਹਿੰਦੇ ਹਨ, ‘‘ਮੈਂ 32 ਸਾਲ ਪਹਿਲਾਂ ਇਕ ਐਕਸ਼ਨ ਹੀਰੋ ਬਣਨ ਲਈ ਫ਼ਿਲਮ ਇੰਡਸਟਰੀ ’ਚ ਆਇਆ ਸੀ ਪਰ ਮੈਂ ਅਜਿਹਾ ਨਹੀਂ ਕਰ ਸਕਿਆ ਕਿਉਂਕਿ ਉਨ੍ਹਾਂ ਨੇ ਮੈਨੂੰ ਇਕ ਰੋਮਾਂਟਿਕ ਹੀਰੋ ਬਣਾ ਦਿੱਤਾ ਸੀ। ਮੈਂ ਸਿਰਫ਼ ਐਕਸ਼ਨ ਹੀਰੋ ਬਣਨਾ ਚਾਹੁੰਦਾ ਸੀ। ਮੇਰਾ ਮਤਲਬ ਮੈਂ 'ਡੀ. ਡੀ. ਐੱਲ. ਜੇ.' ਨੂੰ ਪਿਆਰ ਕਰਦਾ ਹਾਂ ਤੇ ਮੈਂ ਰਾਹੁਲ, ਰਾਜ ਤੇ ਉਨ੍ਹਾਂ ਸਾਰੇ ਚੰਗੇ ਲੜਕਿਆਂ ਨੂੰ ਪਿਆਰ ਕਰਦਾ ਹਾਂ ਪਰ ਮੈਂ ਹਮੇਸ਼ਾ ਸੋਚਦਾ ਸੀ ਕਿ ਮੈਂ ਇਕ ਐਕਸ਼ਨ ਹੀਰੋ ਹਾਂ, ਇਸ ਲਈ ਇਹ ਮੇਰੇ ਲਈ ਇਕ ਸੁਪਨਾ ਸੱਚ ਹੋਣ ਜਿਹਾ ਹੈ।''

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

‘ਪਠਾਨ’ ਫ਼ਿਲਮ ’ਚ ਆਪਣੇ ਕਿਰਦਾਰ ਬਾਰੇ ਸੁਪਰਸਟਾਰ ਦਾ ਕਹਿਣਾ ਹੈ, ''ਪਠਾਨ ਇਕ ਸਾਧਾਰਨ ਵਿਅਕਤੀ ਹੈ। ਬਹੁਤ ਸਾਰੀਆਂ ਮੁਸ਼ਕਿਲ ਚੀਜ਼ਾਂ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਸ਼ਰਾਰਤੀ ਹੈ, ਉਹ ਸਖ਼ਤ ਹੈ ਪਰ ਉਹ ਇਸ ਦਾ ਦਿਖਾਵਾ ਨਹੀਂ ਕਰਦਾ। ਉਹ ਭਰੋਸੇਮੰਦ ਹੈ। ਉਹ ਈਮਾਨਦਾਰ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਭਾਰਤ ਨੂੰ ਆਪਣੀ ਮਾਂ ਦੇ ਰੂਪ ’ਚ ਦੇਖਦਾ ਹੈ।''

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News