ਸ਼੍ਰੀਰਾਮ ਰਾਘਵਨ ਨੇ ਤੋੜ੍ਹਿਆ ਰਿਕਾਰਡ ‘ਮੈਰੀ ਕ੍ਰਿਸਮਸ’ ਨੇ IMDB ’ਤੇ ਹਾਸਲ ਕੀਤੀ ਰੇਟਿੰਗ, ‘ਅੰਧਾਧੁੰਨ’ ਨੂੰ ਪਛਾੜਿਆ

Thursday, Jan 18, 2024 - 07:17 PM (IST)

ਸ਼੍ਰੀਰਾਮ ਰਾਘਵਨ ਨੇ ਤੋੜ੍ਹਿਆ ਰਿਕਾਰਡ ‘ਮੈਰੀ ਕ੍ਰਿਸਮਸ’ ਨੇ IMDB ’ਤੇ ਹਾਸਲ ਕੀਤੀ ਰੇਟਿੰਗ, ‘ਅੰਧਾਧੁੰਨ’ ਨੂੰ ਪਛਾੜਿਆ

ਮੁੰਬਈ (ਬਿਊਰੋ) - ਫਿਲਮ ਨਿਰਮਾਤਾ ਸ਼੍ਰੀਰਾਮ ਰਾਘਵਨ ਦੀ ਨਵੀਨਤਮ ਨਿਰਦੇਸ਼ਕ ਰਚਨਾ ‘ਮੈਰੀ ਕ੍ਰਿਸਮਸ’ ਜਿਸ ’ਚ ਕੈਟਰੀਨਾ ਕੈਫ ਤੇ ਵਿਜੇ ਸੇਤੂਪਤੀ ਨੇ ਅਭਿਨੈ ਕੀਤਾ, ਨੇ 8.8 ਦੀ ਪ੍ਰਭਾਵਸ਼ਾਲੀ ਆਈ.ਐੱਮ.ਡੀ.ਬੀ. ਰੇਟਿੰਗ ਹਾਸਲ ਕੀਤੀ ਹੈ। ਇਹ ਰੇਟਿੰਗ ਉਸਦੀ ਸਿਨੇਮੈਟਿਕ ਉੱਤਮਤਾ ਦੀ ਪੁਸ਼ਟੀ ਕਰਦੀ ਹੈ। ‘ਅੰਧਾਧੁੰਨ’ ਤੇ ‘ਬਦਲਾਪੁਰ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਰਾਘਵਨ ਨੇ ਲਗਾਤਾਰ ਸ਼ਾਨਦਾਰ ਕਹਾਣੀ ਦਾ ਪ੍ਰਦਰਸ਼ਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

‘ਮੈਰੀ ਕ੍ਰਿਸਮਸ’ ਦੀ ਕਹਾਣੀ ਲਈ ਉਹ ਦਰਸ਼ਕਾਂ ਤੇ ਆਲੋਚਕਾਂ ਦੀ ਤਾਰੀਫ ਵੀ ਕਮਾ ਰਿਹਾ ਹੈ। ਫਿਲਮ ‘ਮੈਰੀ ਕ੍ਰਿਸਮਸ’ ’ਚ ਕੈਟਰੀਨਾ ਕੈਫ ਤੇ ਵਿਜੇ ਸੇਤੂਪਤੀ ਦੀ ਸ਼ਾਨਦਾਰ ਕੈਮਿਸਟਰੀ ਤੇ ਆਨ-ਸਕਰੀਨ ਐਕਟਿੰਗ ਦਰਸ਼ਕਾਂ ਨੂੰ ਸਿਨੇਮਾ ਹਾਲ ’ਚ ਆਉਣ ਲਈ ਬੇਤਾਬ ਕਰ ਰਹੀ ਹੈ। ‘ਮੈਰੀ ਕ੍ਰਿਸਮਸ’ ਦੀ ਦਿਲਚਸਪ ਕਹਾਣੀ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

PunjabKesari

ਫਿਲਮ 12 ਜਨਵਰੀ, 2024 ਨੂੰ ਥੀਏਟਰਸ ’ਚ ਰਿਲੀਜ਼ ਹੋਈ ਸੀ, ਜਿਸ ’ਚ ਕੈਟਰੀਨਾ ਕੈਫ ਤੇ ਵਿਜੇ ਸੇਤੂਪਤੀ ਲੀਡ ਰੋਲ ’ਚ ਸਨ। ਇਹਨਾਂ ਦੋਵਾਂ ਕਲਾਕਾਰਾਂ ਤੋਂ ਇਲਾਵਾ, ਫਿਲਮ ’ਚ ਸ਼ਾਨਦਾਰ ਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਦਾ ਇਕ ਸਮੂਹ ਹੈ, ਜਿਨ੍ਹਾਂ ਦੀ ਅਦਾਕਾਰੀ ਨੇ ਪ੍ਰਸ਼ੰਸਕਾਂ ਨੂੰ ਟਵਿਸਟ ਐਂਡ ਟਰਨਸ ਦੀ ਇਕ ਰੋਲਰਕੋਸਟਰ ਰਾਈਡ ’ਤੇ ਜਾਣ ਦਾ ਮੌਕਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News