ਆਮਿਰ ਖਾਨ ਦੀ ਬੇਟੀ ਬਣ ਕੇ ਖੁਸ਼ ਹੈ ਸ਼੍ਰੀਨਗਰ ਦੀ ਜ਼ਾਇਰਾ
Thursday, Dec 10, 2015 - 11:56 AM (IST)
ਸ਼੍ਰੀਨਗਰ : ਜੰਮੂ-ਕਸ਼ਮੀਰ ਸੂਬੇ ਦੇ ਸ਼੍ਰੀਨਗਰ ਦੀ ਰਹਿਣ ਵਾਲੀ 15 ਸਾਲਾ ਜ਼ਾਇਰਾ ਵਸੀਮ, ਜੋ ਮਿਸ਼ਨਰੀਜ਼ ਸਕੂਲ ਵਿਚ ਪੜ੍ਹਦੀ ਹੈ, ਆਮਿਰ ਖਾਨ ਦੀ ਆਉਣ ਵਾਲੀ ਫਿਲਮ ''ਦੰਗਲ'' ਵਿਚ ਉਸ ਦੀ ਬੇਟੀ ਦਾ ਰੋਲ ਕਰਦੀ ਨਜ਼ਰ ਆਏਗੀ। ਫਿਲਮ ਵਿਚ ਆਮਿਰ ਖਾਨ ਰੈਸਲਰ ਦਾ ਕਿਰਦਾਰ ਨਿਭਾਅ ਰਹੇ ਹਨ।
ਫਿਲਮ ਵਿਚ ਆਮਿਰ ਦੀ ਬੇਟੀ ਦਾ ਰੋਲ ਹਾਸਲ ਕਰ ਕੇ ਜ਼ਾਇਰਾ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਛੇਤੀ ਹੀ ਇਸ ਦੇ ਲਈ ਉਹ ਮੁੰਬਈ ਜਾਣ ਵਾਲੀ ਹੈ। ਜ਼ਾਇਰਾ ਗੀਤਾ ਫੋਗਤ ਦਾ ਕਿਰਦਾਰ ਨਿਭਾਏਗੀ, ਜੋ ਕਿ 2010 ''ਚ ਕਾਮਨਵੈਲਥ ਖੇਡਾਂ ਦੀ ਗੋਲਡ ਮੈਡਲਿਸਟ ਰਹਿ ਚੁੱਕੀ ਹੈ। ਜ਼ਾਇਰਾ ਦੇ ਪਿਤਾ ਬੈਂਕ ਕਰਮਚਾਰੀ ਹਨ ਅਤੇ ਮਾਤਾ ਸਕੂਲ ਅਧਿਆਪਕਾ ਹੈ।