ਮੁੜ ਛਾਇਆ ਬਾਲੀਵੁੱਡ 'ਚ ਮਾਤਮ, ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

Wednesday, Sep 09, 2020 - 03:23 PM (IST)

ਮੁੜ ਛਾਇਆ ਬਾਲੀਵੁੱਡ 'ਚ ਮਾਤਮ, ਹੁਣ ਇਸ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਮੁੰਬਈ (ਬਿਊਰੋ) — ਸਾਲ 2020 ਸਿਨੇਮਾ ਜਗਤ ਲਈ ਚੰਗੀਆਂ ਖ਼ਬਰਾਂ ਬਹੁਤ ਹੀ ਘੱਟ ਲੈ ਕੇ ਆਇਆ ਹੈ। ਇਸ ਸਾਲ ਕਈ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਆਖਿਆ ਹੈ। ਕਿਸੇ ਦੀ ਜ਼ਿੰਦਗੀ ਨੂੰ ਬੀਮਾਰੀ ਨੇ ਖੋਹ ਲਿਆ ਤੇ ਕਿਸੇ ਨੇ ਆਪ ਖ਼ੁਦਕੁਸ਼ੀ ਕਰ ਲਈ। 9 ਸਤੰਬਰ ਨੂੰ ਉਸ ਸਮੇਂ ਤੇਲੁਗੂ ਟੀ. ਵੀ. ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਪਈ, ਜਦੋਂ ਅਚਾਨਕ ਅਦਾਕਾਰਾ ਸ਼੍ਰਾਵਣੀ ਦੀ ਖ਼ੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ। ਇਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਤੇ ਸਹਿਯੋਗੀ ਸਿਤਾਰੇ ਦੁੱਖ 'ਚ ਡੁੱਬ ਗਏ। ਦੱਸ ਦਈਏ ਕਿ ਇੱਕ ਦਿਨ ਪਹਿਲਾ ਯਾਨੀ ਕਿ 8 ਸਤੰਬਰ ਨੂੰ ਦੱਖਣ ਭਾਰਤੀ ਸਿਨੇਮਾ ਦੇ ਅਦਾਕਾਰ ਜੈਪ੍ਰਕਾਸ਼ ਰੈੱਡੀ ਦਾ ਵੀ ਦਿਹਾਂਤ ਹੋਇਆ ਹੈ।

ਦੱਸ ਦਈਏ ਕਿ ਅਦਾਕਾਰਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਅਦਾਕਾਰਾ ਨੇ ਆਪਣੇ 8 ਸਾਲ ਦੇ ਕਰੀਅਰ 'ਚ ਕਈ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਦਾਕਾਰਾ ਦੇ ਭਰਾ ਨੇ ਦੇਵਰਾਜ 'ਤੇ ਸ਼੍ਰਾਵਣੀ 'ਤੇ ਪੈਸਿਆਂ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ, 'ਮੇਰੀ ਭੈਣ ਨੇ ਮੈਨੂੰ ਕਿਹਾ ਸੀ ਦੇਵਰਾਜ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਿਹਾ ਹੈ।

ਅਦਾਕਾਰਾ ਦੇ ਮ੍ਰਿਤਕ ਸਰੀਰ ਨੂੰ ਓਸਮਾਨੀਆ ਹਸਪਤਾਲ 'ਚ ਲੈ ਕੇ ਜਾਇਆ ਗਿਆ ਹੈ। ਉਥੇ ਹੀ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਹੋਵੇਗਾ। ਪੁਲਸ ਨੂੰ ਇਸ ਮਾਮਲੇ 'ਚ ਦੇਵਰਾਜ ਨਾਂ ਦੇ ਸ਼ਖਸ ਦੀ ਤਲਾਸ਼ ਹੈ, ਜੋ ਅਦਾਕਾਰਾ ਨਾਲ ਟਿਕਟਾਕ ਦੇ ਜਰੀਏ ਸੰਪਰਕ 'ਚ ਆਇਆ ਸੀ। ਦੋਵਾਂ 'ਚ ਦੋਸਤੀ ਹੋਣ ਦੀ ਗੱਲ ਸਾਹਮਣੇ ਆਈ ਹੈ।


author

sunita

Content Editor

Related News