ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’ ਦਾ ਮੋਸ਼ਨ ਪੋਸਟਰ ਰਿਲੀਜ਼, ਏਅਰਫੋਰਸ ਅਫਸਰ ਦੀ ਭੂਮਿਕਾ ’ਚ ਆਏ ਨਜ਼ਰ
Wednesday, Aug 16, 2023 - 10:25 AM (IST)
ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ‘ਫਾਈਟਰ’ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। 15 ਅਗਸਤ ਨੂੰ ਨਿਰਮਾਤਾਵਾਂ ਨੇ ਫ਼ਿਲਮ ਤੋਂ ਦੋਵਾਂ ਦੇ ਲੁੱਕ ਨੂੰ ਸਾਂਝਾ ਕੀਤਾ। ਇਸ ਮੋਸ਼ਨ ਪੋਸਟਰ ’ਚ ਰਿਤਿਕ ਤੇ ਦੀਪਿਕਾ ਦੇ ਨਾਲ ਅਨਿਲ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਐਕਸ਼ਨ ਫ਼ਿਲਮ ਦਾ ਨਿਰਦੇਸ਼ਨ ‘ਪਠਾਨ’ ਤੇ ‘ਵਾਰ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ ਗਣਤੰਤਰ ਦਿਵਸ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ
ਫ਼ਿਲਮ ਦੇ ਮੋਸ਼ਨ ਪੋਸਟਰ ਨੂੰ ਸਪਿਰਿਟ ਆਫ ਫਾਈਟਰ ਦਾ ਨਾਂ ਦਿੱਤਾ ਗਿਆ ਹੈ। ਸ਼ੁਰੂ ’ਚ ਤਿੰਨ ਸੁਖੋਈ ਟੇਕ ਆਫ ਕਰਦੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਰਿਤਿਕ ਰੌਸ਼ਨ ਪਾਇਲਟ ਜੀ-ਸੂਟ ਪਹਿਨੇ ਨਜ਼ਰ ਆ ਰਹੇ ਹਨ, ਜੋ ਫ਼ਿਲਮ ’ਚ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਲਈ ਰਿਤਿਕ ਨੇ ਸੁਖੋਈ ’ਚ 12 ਦਿਨਾਂ ਤੱਕ ਸ਼ੂਟਿੰਗ ਕੀਤੀ।
ਇਸ ਤੋਂ ਬਾਅਦ ਟੀਜ਼ਰ ’ਚ ਦੀਪਿਕਾ ਪਾਦੁਕੋਣ ਤੇ ਅਨਿਲ ਕਪੂਰ ਨੂੰ ਪੇਸ਼ ਕੀਤਾ ਗਿਆ ਹੈ। ਇਹ ਦੋਵੇਂ ਵੀ ਫ਼ਿਲਮ ’ਚ ਏਅਰਫੋਰਸ ਅਫਸਰ ਦੀ ਭੂਮਿਕਾ ’ਚ ਹਨ। ਫ਼ਿਲਮ ਦੇ ਟੀਜ਼ਰ ਨੂੰ ਦੇਸ਼ ਭਗਤੀ ਦਾ ਅਹਿਸਾਸ ਦੇਣ ਲਈ ਮੇਕਰਜ਼ ਨੇ ਬੈਕਗਰਾਊਂਡ ’ਚ ਵੰਦੇ ਮਾਤਰਮ ਗੀਤ ਚਲਾਇਆ ਹੈ।
ਫ਼ਿਲਮ ‘ਫਾਈਟਰ’ ਦੀ ਸ਼ੂਟਿੰਗ ਅਸਾਮ, ਹੈਦਰਾਬਾਦ, ਜੰਮੂ-ਕਸ਼ਮੀਰ ਤੇ ਮੁੰਬਈ ’ਚ ਕੀਤੀ ਗਈ ਹੈ। ਭਾਰਤੀ ਹਵਾਈ ਫੌਜ ਦੇ ਕੁਝ ਅਸਲੀ ਕੈਡਿਟਾਂ ਨੇ ਵੀ ਇਸ ’ਚ ਕੰਮ ਕੀਤਾ ਹੈ। ਇਸ ’ਚ VFX ਤੇ CGI ਦਾ ਵਾਧੂ ਕੰਮ ਦੇਖਣ ਨੂੰ ਮਿਲੇਗਾ। ਇਸ ਦਾ ਬਜਟ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।